ਆਸਟਰੇਲੀਆਈ ਮਹਿਲਾ ਫੁੱਟਬਾਲਰਾਂ ਨੂੰ ਪੁਰਸ਼ਾਂ ਦੇ ਬਰਾਬਰ ਮਿਲੇਗੀ ਸੈਲਰੀ

11/06/2019 8:23:11 PM

ਸਿਡਨੀ- ਦੁਨੀਆ 'ਚ ਲਗਭਗ ਹਰ ਦੇਸ਼ 'ਚ ਔਰਤਾਂ ਅਤੇ ਪੁਰਸ਼ਾਂ ਦੀ ਸੈਲਰੀ 'ਚ ਅੰਤਰ 'ਤੇ ਸਵਾਲ ਉੱਠਦੇ ਰਹੇ ਹਨ ਪਰ ਆਸਟਰੇਲੀਆ ਨੇ ਸਦੀਆਂ ਤੋਂ ਚਲੇ ਆ ਰਹੇ ਇਸ ਚਲਨ ਨੂੰ ਤੋੜਦੇ ਹੋਏ ਆਪਣੀ ਰਾਸ਼ਟਰੀ ਮਹਿਲਾ ਫੁੱਟਬਾਲਰਾਂ ਨੂੰ ਪੁਰਸ਼ਾਂ ਦੇ ਬਰਾਬਰ ਸੈਲਰੀ ਦੇਣ ਦਾ ਫੈਸਲਾ ਕੀਤਾ ਹੈ। ਫੁੱਟਬਾਲ ਫੈੱਡਰੇਸ਼ਨ ਆਸਟਰੇਲੀਆ (ਐੱਫ. ਐੱਫ. ਏ.) ਤੇ ਪ੍ਰੋਫੈਸ਼ਨਲ ਫੁੱਟਬਾਲਰ ਐਸੋਸੀਏਸ਼ਨ (ਪੀ. ਐੱਫ. ਏ.) ਨੇ ਬੁੱਧਵਾਰ ਨੂੰ ਅਧਿਕਾਰਤ ਰੂਪ ਨਾਲ ਇਸ ਦਾ ਐਲਾਨ ਕੀਤਾ, ਜਿਸ ਅਨੁਸਾਰ ਉਨ੍ਹਾਂ ਦੀ ਰਾਸ਼ਟਰੀ ਸੀਨੀਅਰ ਮਹਿਲਾ ਟੀਮ ਦਿ ਮਾਟਿਲਦਾਸ ਨੂੰ ਰਾਸ਼ਟਰੀ ਪੁਰਸ਼ ਫੁੱਟਬਾਲਰ ਟੀਮ ਦੇ ਖਿਡਾਰੀਆਂ ਦੇ ਬਰਾਬਰ ਸੈਲਰੀ ਦਾ ਭੁਗਤਾਨ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਮਹਿਲਾ ਟੀਮ ਨੂੰ 2019-20 'ਚ ਹੋਏ ਮਾਲੀਏ 'ਚੋਂ ਰਾਸ਼ਟਰੀ ਟੀਮਾਂ ਨੂੰ ਦਿੱਤਾ ਜਾਣ ਵਾਲਾ ਮਨਜ਼ੂਰ 24 ਫੀਸਦੀ ਬੋਨਸ ਵੀ ਦਿੱਤਾ ਜਾਵੇਗਾ । ਉਥੇ ਹੀ ਸਪਾਂਸਰਸ਼ਿਪ ਨਾਲ ਹੋਣ ਵਾਲੇ ਮਾਲੀਏ 'ਚ ਜਿੱਥੇ ਪਹਿਲਾਂ ਪੁਰਸ਼ਾਂ ਨੂੰ ਜ਼ਿਆਦਾ ਮਾਲੀਆ ਮਿਲਦਾ ਸੀ, ਉਸ 'ਚ ਵੀ ਹੁਣ ਔਰਤਾਂ ਨੂੰ ਸਮਾਨਤਾ ਨਾਲ ਭੁਗਤਾਨ ਕੀਤਾ ਜਾਵੇਗਾ।


Gurdeep Singh

Content Editor

Related News