ਬਾਊਂਸਰ ਲੱਗਣ ਕਾਰਨ ਆਸਟਰੇਲੀਆਈ ਖਿਡਾਰੀ ਹੋਇਆ ਜ਼ਖਮੀ

Friday, Jul 12, 2019 - 03:44 AM (IST)

ਬਾਊਂਸਰ ਲੱਗਣ ਕਾਰਨ ਆਸਟਰੇਲੀਆਈ ਖਿਡਾਰੀ ਹੋਇਆ ਜ਼ਖਮੀ

ਜਲੰਧਰ— ਬਰਮਿੰਘਮ ਦੇ ਮੈਦਾਨ 'ਤੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਦਾ ਇਕ ਬਾਊਂਸਰ ਆਸਟਰੇਲੀਆਈ ਬੱਲੇਬਾਜ਼ ਐਲੇਕਸ ਕੈਰੀ ਦੇ ਮੂੰਹ 'ਤੇ ਜਾ ਲੱਗਾ। ਕੈਰੀ ਖੁਸ਼ਕਿਸਮਤ ਰਹੇ ਕਿ ਉਸਦਾ ਹੈਲਮੇਟ ਨਿਕਲ ਕੇ ਵਿਕਟ 'ਤੇ ਨਹੀਂ ਡਿੱਗਿਆ। ਜਦੋਂ ਇਹ ਘਟਨਾਕ੍ਰਮ ਹੋਇਆ ਤਾਂ ਆਸਟਰੇਲੀਆ 17 ਦੌੜਾਂ 'ਤੇ 2 ਵਿਕਟ ਗੁਆ ਇੰਗਲੈਂਡ ਦੇ ਤੇਜ਼ ਗੇਂਦਬਾਜ਼ਾਂ ਦੇ ਅੱਗੇ ਸੰਘਰਸ਼ ਕਰ ਰਿਹਾ ਸੀ।

PunjabKesariPunjabKesari
ਦੇਖੋਂ ਕਿਸ ਤਰ੍ਹਾਂ ਐਲੇਕਸ ਕੈਰੀ ਦੇ ਲੱਗਾ ਬਾਊਂਸਰ


2005 ਏਸ਼ੇਜ਼ ਦੇ ਦੌਰਾਨ ਰਿੰਕੀ ਪੋਂਟਿੰਗ ਦੇ ਨਾਲ ਹੋਇਆ ਸੀ ਇਸ ਤਰ੍ਹਾਂ

PunjabKesari
2005 'ਚ ਇੰਗਲੈਂਡ ਨਾਲ ਖੇਡੀ ਗਈ ਏਸ਼ੇਜ਼ ਸੀਰੀਜ਼ ਦੌਰਾਨ ਵੀ ਆਸਟਰੇਲੀਆਈ ਖਿਡਾਰੀ ਬਾਊਂਸਰ ਦਾ ਸ਼ਿਕਾਰ ਹੋਇਆ ਸੀ। ਦਰਅਸਲ ਲਾਰਡਸ ਦੇ ਮੈਦਾਨ 'ਤੇ ਖੇਡੇ ਗਏ ਟੈਸਟ ਮੈਚ 'ਚ ਆਸਟਰੇਲੀਈ ਖਿਡਾਰੀ ਰਿੰਕੀ ਪੋਂਟਿੰਗ ਦੇ ਮੂੰਹ 'ਤੇ ਬਾਊਂਸਰ ਲੱਗਣ ਕਾਰਨ ਖੂਨ ਨਿਕਲਣ ਲੱਗਾ ਸੀ।


author

Gurdeep Singh

Content Editor

Related News