ਆਸਟ੍ਰੇਲੀਅਨ ਗ੍ਰਾਂ. ਪ੍ਰੀ. : ਹੈਮਲਿਟਨ ਰਿਹਾ 10ਵੇਂ ਸਥਾਨ ’ਤੇ
Monday, Mar 17, 2025 - 06:07 PM (IST)

ਮੈਲਬੌਰਨ– ਮੈਕਲਾਰੇਨ ਦੇ ਲੈਂਡੋ ਨੌਰਿਸ ਨੇ ਮੀਂਹ ਪ੍ਰਭਾਵਿਤ ਆਸਟ੍ਰੇਲੀਅਨ ਗ੍ਰਾਂ. ਪ੍ਰੀ. ਜਿੱਤ ਲਈ ਜਦਕਿ ਰੈੱਡਬੁੱਲ ਦਾ ਮੈਕਸ ਵਰਸਟੈਪਨ ਮਾਮੂਲੀ ਫਰਕ ਨਾਲ ਖੁੰਝ ਗਿਆ। ਫੇਰਾਰੀ ਲਈ ਡੈਬਿਊ ਕਰਨ ਵਾਲਾ 7 ਵਾਰ ਦਾ ਚੈਂਪੀਅਨ ਲੂਈਸ ਹੈਮਲਿਟਨ ਨਿਰਾਸ਼ਾਜਨਕ 10ਵੇਂ ਸਥਾਨ ’ਤੇ ਰਿਹਾ।
ਸੈਸ਼ਨ ਦੀ ਪਹਿਲੀ ਰੇਸ 2010 ਤੋਂ ਬਾਅਦ ਪਹਿਲੀ ਵਾਰ ਮੈਲਬੋਰਨ ਵਿਚ ਮੀਂਹ ਵਿਚਾਲੇ ਆਯੋਜਿਤ ਕੀਤੀ ਗਈ। ਵਰਸਟੈਪਨ ਪਹਿਲਾ ਸਥਾਨ ਹਾਸਲ ਕਰਨ ਤੋਂ 0.865 ਸੈਕੰਡ ਨਾਲ ਖੁੰਝ ਗਿਆ।
ਮਰਸੀਡੀਜ਼ ਦਾ ਜਾਰਜ ਰਸੇਲ ਤੀਜੇ ਸਥਾਨ ’ਤੇ ਰਿਹਾ। ਮੈਕਲਾਰੇਨ ਨੇ ਆਸਟ੍ਰੇਲੀਅਨ ਗ੍ਰਾਂ. ਪ੍ਰੀ. ਵਿਚ 12ਵੀਂ ਵਾਰ ਜਿੱਤ ਦਰਜ ਕਰ ਕੇ ਫੇਰਾਰੀ ਦਾ ਰਿਕਰਾਡ ਨੂੰ ਵੀ ਤੋੜਿਆ। ਉਸਦਾ ਦੂਜਾ ਡ੍ਰਾਈਵਰ ਆਂਦ੍ਰਿਆ ਕਿਮੀ ਐਂਟੋਨੇਲੀ ਪੰਜਵੇਂ ਸਥਾਨ ’ਤੇ ਰਿਹਾ।