AUS ਮਹਿਲਾ ਟੀਮ ਨੇ ਭਾਰਤ ਨੂੰ 14 ਦੌੜਾਂ ਨਾਲ ਹਰਾਇਆ, 2-0 ਨਾਲ ਟੀ20 ਸੀਰੀਜ਼ ਜਿੱਤੀ

Sunday, Oct 10, 2021 - 07:59 PM (IST)

ਗੋਲਡ ਕੋਸਟ- ਆਸਟਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਨੇ ਭਾਰਤ ਤੋਂ ਤੀਜਾ ਤੇ ਆਖਰੀ ਟੀ-20 ਅੰਤਰਰਾਸ਼ਟਰੀ ਮੁਕਾਬਲਾ 14 ਦੌੜਾਂ ਨਾਲ ਜਿੱਤਣ 'ਤੇ 2-0 ਨਾਲ ਸੀਰੀਜ਼ ਨੂੰ ਆਪਣੇ ਨਾਂ ਕੀਤਾ। ਆਸਟਰੇਲੀਆ ਨੇ ਪੰਜ ਵਿਕਟਾਂ 'ਤੇ 149 ਦੌੜਾਂ ਬਣਾਈਆਂ ਜਦਕਿ 150 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੂੰ ਦੂਜੇ ਓਵਰ ਵਿਚ ਪਹਿਲਾ ਝਟਕਾ ਲੱਗਾ ਜਦੋਂ ਸ਼ੇਫਾਲੀ ਵਰਮਾ ਕੈਚ ਆਊਟ ਹੋਈ। ਉਸਦੇ ਆਊਟ ਹੋਣ ਤੋਂ ਬਾਅਦ ਸਮ੍ਰਿਤੀ ਮੰਧਾਨਾ ਤੇ ਜੇਮਿਮਾ ਨੇ ਪਾਰੀ ਨੂੰ ਅੱਗੇ ਵਧਾਇਆ। ਮੰਧਾਨਾ ਨੇ 49 ਗੇਂਦਾਂ 'ਤੇ 8 ਚੌਕਿਆਂ ਦੀ ਮਦਦ ਨਾਲ 52 ਦੌੜਾਂ ਬਣਾਈਆਂ। ਭਾਰਤ ਨੂੰ ਜਿੱਤ ਦੇ ਲਈ ਪੰਜ ਓਵਰਾਂ ਵਿਚ 56 ਦੌੜਾਂ ਦੀ ਜ਼ਰੂਰਤ ਸੀ ਮੱਧਕ੍ਰਮ ਦੇ ਪਾਵਰ ਹਿੱਟਰ ਦੇ ਲਈ ਬਹੁਤ ਮੁਸ਼ਕਿਲ ਹੋਣ ਵਾਲਾ ਸੀ ਤੇ ਆਖਿਰਕਾਰ ਭਾਰਤ ਆਸਟਰੇਲੀਆ ਦੇ ਸਕੋਰ ਤੋਂ 14 ਦੌੜਾਂ ਪਿੱਛੇ ਰਹਿ ਗਿਆ। ਭਾਰਤੀ ਟੀਮ ਨੇ 20 ਓਵਰਾਂ ਵਿਚ 6 ਵਿਕਟਾਂ 'ਤੇ 135 ਦੌੜਾਂ ਬਣਾਈਆਂ।

PunjabKesari
31 ਗੇਂਦਾਂ 'ਤੇ 6 ਚੌਕਿਆਂ ਵਾਲੀ ਤਾਲੀਆ ਮੈਕਗ੍ਰਾ ਨੂੰ 'ਪਲੇਅਰ ਆਫ ਦਿ ਮੈਚ' ਤੇ 'ਪਲੇਅਰ ਆਫ ਦਿ ਸੀਰੀਜ਼' ਚੁਣਿਆ ਗਿਆ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਮੈਚ ਤੋਂ ਬਾਅਦ ਕਿਹਾ ਕਿ ਨਤੀਜਾ ਸਾਡੇ ਹੱਥ ਵਿਚ ਨਹੀਂ ਸੀ ਪਰ ਸਾਡੇ ਨੌਜਵਾਨ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ। ਅਸੀਂ ਦਿਨ-ਪ੍ਰਤੀਦਿਨ ਆਪਣੇ ਪ੍ਰਦਰਸ਼ਨ ਨੂੰ ਬੇਹਤਰ ਕੀਤਾ ਹੈ ਤੇ ਅਸੀਂ ਆਪਣੇ ਸਪੋਰਟਸ ਸਟਾਫ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡੀ ਬਹੁਤ ਮਦਦ ਕੀਤੀ। ਇਸ ਹਾਰ ਦੇ ਨਾਲ ਭਾਰਤੀ ਮਹਿਲਾ ਟੀਮ ਦੇ ਆਸਟਰੇਲੀਆ ਦੌਰਾ ਦਾ ਅੰਤ ਹੋ ਗਿਆ ਹੈ। ਦੌਰਾ ਖਤਮ ਹੋਣ ਤੋਂ ਬਾਅਦ ਕ੍ਰਿਕਟ ਜਾਰੀ ਰਹੇਗੀ। 14 ਅਕਤੂਬਰ ਤੋਂ ਭਾਰਤ ਦੇ 8 ਖਿਡਾਰੀ ਮਹਿਲਾ ਬਿੱਗ ਬੈਸ਼ ਲੀਗ ਵਿਚ ਖੇਡਦੀਆਂ ਨਜ਼ਰ ਆਉਣਗੀਆਂ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News