ਆਸਟਰੇਲੀਆ ਟੀਮ ਆਵੇਗੀ 17 ਸਤੰਬਰ ਨੂੰ ਭਾਰਤੀ ਦੌਰੇ 'ਤੇ
Tuesday, Sep 05, 2017 - 08:56 PM (IST)

ਨਵੀਂ ਦਿੱਲੀ—ਆਸਟਰੇਲੀਆ ਕ੍ਰਿਕਟ ਟੀਮ ਆਪਣੇ ਮੌਜੂਦਾ ਬੰਗਲਾਦੇਸ਼ ਦਾ ਦੌਰਾ ਖਤਮ ਕਰਨ ਤੋਂ ਬਾਅਦ ਇਸ ਮਹੀਨੇ 17 ਸਤੰਬਰ ਤੋਂ ਸੀਮਿਤ ਓਵਰ ਸੀਰੀਜ਼ ਲਈ ਭਾਰਤ ਦੌਰੇ 'ਤੇ ਪਹੁੰਚੇਗੀ। ਆਸਟਰੇਲੀਆ ਟੀਮ ਫਿਲਹਾਲ ਸੀਰੀਜ਼ ਦਾ ਆਪਣਾ ਦੂਜਾ ਟੈਸਟ ਚਟਗਾਂਵ 'ਚ ਖੇਡ ਰਹੀ ਹੈ ਜਿਸ ਤੋਂ ਬਾਅਦ ਉਹ ਭਾਰਤ ਦੌਰੇ 'ਤੇ ਪਹੁੰਚੇਗੀ। ਭਾਰਤ ਨਾਲ ਪੰਜ ਵਨਡੇ ਮੈਚਾਂ ਦੀ ਸੀਰੀਜ਼ ਦਾ ਉਸ ਦਾ ਪਹਿਲਾ ਮੈਚ 17 ਸਤੰਬਰ ਨੂੰ ਚਟਗਾਂਵ 'ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ 21 ਸਤੰਬਰ ਨੂੰ ਦੂਜਾ ਮੈਚ ਕੋਲਕਾਤਾ, ਤੀਜਾ ਵਨਡੇ 24 ਸਤੰਬਰ ਨੂੰ ਇੰਦੌਰ, ਚੌਥਾ ਵਨਡੇ 28 ਸਤੰਬਰ ਨੂੰ ਬੈਂਗਲੁਰੂ ਅਤੇ ਪੰਜਵਾਂ ਮੈਚ 1 ਅਕਤੂਬਰ ਨੂੰ ਨਾਗਪੁਰ 'ਚ ਹੋਵੇਗਾ। ਇਸ ਤੋਂ ਬਾਅਦ ਆਸਟਰੇਲੀਆਈ ਟੀਮ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ ਜਿਸ ਦੀ ਸ਼ੁਰੂਆਤ ਸੱਤ ਅਕਤੂਬਰ ਨਾਲ ਰਾਂਚੀ 'ਚ ਹੋਵੇਗੀ। ਦੂਜਾ ਮੈਚ 10 ਅਕਤੂਬਰ ਨੂੰ ਗੁਹਾਟੀ 'ਚ ਅਤੇ ਆਖਰੀ ਮੈਚ 13 ਅਕਤੂਬਰ ਨੂੰ ਹੈਦਰਾਬਾਦ 'ਚ ਖੇਡਿਆ ਜਾਵੇਗਾ। ਹਾਲਾਂਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।