AUS v ENG : ਚੌਥੇ ਦਿਨ ਦੀ ਖੇਡ ਖਤਮ, ਇੰਗਲੈਂਡ ਦਾ ਸਕੋਰ 82/4

Sunday, Dec 19, 2021 - 08:59 PM (IST)

ਐਡੀਲੇਡ- ਆਸਟਰੇਲੀਆ ਨੇ ਐਤਵਾਰ ਨੂੰ ਇੱਥੇ ਐਡੀਲੇਡ ਵਿਚ ਦੂਜੇ ਡੇ-ਨਾਈਟ ਏਸ਼ੇਜ਼ ਕ੍ਰਿਕਟ ਟੈਸਟ ਵਿਚ ਜਿੱਤ ਦੇ ਲਈ 468 ਦੌੜਾਂ ਦਾ ਰਿਕਾਰਡ ਟੀਚਾ ਦੇਣ ਤੋਂ ਬਾਅਦ ਚੌਥੇ ਦਿਨ ਸਟੰਪ ਤੱਕ ਇੰਗਲੈਂਡ ਦੇ 82 ਦੌੜਾਂ ਦੇ ਸਕੋਰ 'ਤੇ ਚਾਰ ਵਿਕਟਾਂ ਡਿੱਗ ਚੁੱਕੀਆਂ ਹਨ। ਆਸਟਰੇਲੀਆ ਨੇ ਦੂਜੀ ਪਾਰੀ 9 ਵਿਕਟਾਂ 'ਤੇ 230 ਦੌੜਾਂ ਬਣਾ ਕੇ ਐਲਾਨ ਕੀਤੀ ਤੇ ਸ਼ਾਮ ਦੇ ਹਾਲਾਤ ਦਾ ਫਾਇਦਾ ਚੁੱਕਦੇ ਹੋਏ ਦੁਧੀਆ ਰੌਸ਼ਨੀ ਵਿਚ ਇੰਗਲੈਂਡ ਦੇ ਚੋਟੀ ਕ੍ਰਮ ਨੂੰ ਨਿਸ਼ਾਨਾ ਬਣਾਇਆ। ਮਿਸ਼ੇਲ ਸਟਾਰਕ ਨੇ ਦਿਨ ਦੇ ਆਖਰੀ ਓਵਰ ਵਿਚ ਇੰਗਲੈਂਡ ਦੇ ਕਪਤਾਨ ਜੋ ਰੂਟ ਦਾ ਵਿਕਟ ਹਾਸਲ ਕੀਤਾ, ਜਿਨ੍ਹਾਂ ਨੇ 24 ਦੌੜਾਂ ਬਣਾਈਆਂ।

ਇਹ ਖ਼ਬਰ ਪੜ੍ਹੋ- ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਦੀ ਕੀਤੀ ਸਖ਼ਤ ਨਿੰਦਾ

PunjabKesari

ਇੰਗਲੈਂਡ ਨੂੰ ਮੈਚ ਜਿੱਤਣ ਦੇ ਲਈ ਇਤਿਹਾਸ ਰਚਣਾ ਹੋਵੇਗਾ ਕਿਉਂਕਿ ਵੈਸਟਇੰਡੀਜ਼ ਨੇ 2003 ਵਿਚ ਆਸਟਰੇਲੀਆ ਦੇ ਵਿਰੁੱਧ 7 ਵਿਕਟਾਂ 'ਤੇ 418 ਦੌੜਾਂ ਬਣਾ ਕੇ ਚੌਥੀ ਪਾਰੀ ਵਿਚ ਸਭ ਤੋਂ ਵੱਡੇ ਟੀਚੇ ਦਾ ਪਿੱਛਾ ਕਰ ਟੈਸਟ ਜਿੱਤਣ ਦਾ ਕਾਰਨਾਮਾ ਕੀਤਾ ਸੀ। ਐਡੀਲੇਡ ਵਿਚ ਚੌਥੀ ਪਾਰੀ ਵਿਚ ਟੀਚੇ ਦਾ ਪਿੱਛਾ ਕਰਨ ਵਾਲੀ ਸਫਲ ਟੀਮ ਆਸਟਰੇਲੀਆ ਰਹੀ ਹੈ, ਜਿਸ ਨੇ 1901-02 ਵਿਚ 6 ਵਿਕਟਾਂ 'ਤੇ 315 ਦੌੜਾਂ ਬਣਾ ਕੇ ਇੰਗਲੈਂਡ ਨੂੰ ਹਰਾਇਆ ਸੀ। ਇੰਗਲੈਂਡ ਦੀ ਟੀਮ ਦੇ ਸਲਾਮੀ ਬੱਲੇਬਾਜ਼ ਹਸੀਬ ਹਮੀਦ ਫਿਰ ਫਲਾਪ ਹੋ ਗਏ। ਇੰਗਲੈਂਡ ਨੂੰ ਸੋਮਵਾਰ ਆਖਰੀ ਦਿਨ ਜਿੱਤ ਦੇ ਲਈ 386 ਦੌੜਾਂ ਦੀ ਜ਼ਰੂਰਤ ਹੈ, ਜਦਕਿ ਮੇਜ਼ਬਾਨ ਆਸਟਰੇਲੀਆ ਨੂੰ ਸੀਰੀਜ਼ ਵਿਚ 2-0 ਦੀ ਬੜ੍ਹਤ ਬਣਾਉਣ ਲਈ 6 ਵਿਕਟਾਂ ਦੀ ਜ਼ਰੂਰਤ ਹੈ। 

ਇਹ ਖ਼ਬਰ ਪੜ੍ਹੋ-  ਭਾਰਤ ਨੇ ਏਸ਼ੀਆਈ ਚੈਂਪੀਅਨਸ ਟਰਾਫੀ 'ਚ ਜਾਪਾਨ ਨੂੰ 6-0 ਨਾਲ ਹਰਾਇਆ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


Gurdeep Singh

Content Editor

Related News