ਹਾਕੀ ਸੀਰੀਜ਼ ਫਾਈਨਲ ਤੋਂ ਪਹਿਲਾਂ ਆਸਟਰੇਲੀਆ ਦੌਰਾ ਸਾਡੇ ਲਈ ਮਹੱਤਵਪੂਰਨ : ਮਨਪ੍ਰੀਤ ਸਿੰਘ

Monday, May 06, 2019 - 01:16 PM (IST)

ਹਾਕੀ ਸੀਰੀਜ਼ ਫਾਈਨਲ ਤੋਂ ਪਹਿਲਾਂ ਆਸਟਰੇਲੀਆ ਦੌਰਾ ਸਾਡੇ ਲਈ ਮਹੱਤਵਪੂਰਨ : ਮਨਪ੍ਰੀਤ ਸਿੰਘ

ਬੈਂਗਲੁਰੂ : ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦਾ ਮੰਨਣਾ ਹੈ ਕਿ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਐੱਫ. ਆਈ. ਐੱਚ. ਹਾਕੀ ਸੀਰੀਜ਼ ਫਾਈਨਲ ਤੋਂ ਪਹਿਲਾਂ ਆਸਟਰੇਲੀਆ ਵਰਗੀ ਮਜ਼ਬੂਤ ਟੀਮ ਨਾਲ ਖੇਡ ਕੇ ਉਸ ਦੀ ਟੀਮ ਦਾ ਆਤਮਵਿਸ਼ਵਾਸ ਵਧੇਗਾ। ਭਾਰਤੀ ਟੀਮ 5 ਮੈਚਾਂ ਦੀ ਸੀਰੀਜ਼ ਲਈ ਆਸਟਰੇਲੀਆ ਰਵਾਨਾ ਹੋਈ। ਇਹ ਦੌਰਾ ਭੁਵਨੇਸ਼ਵਰ ਵਿਚ ਅਗਲੇ ਮਹੀਨੇ ਹੋਣ ਵਾਲੇ ਹਾਕੀ ਸੀਰੀਜ਼ ਫਾਈਨਲ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਜੋ ਨਵੇਂ ਕੋਚ ਗ੍ਰਾਹਮ ਰੀਡ ਦੇ ਨਾਲ ਟੀਮ ਦਾ ਪਹਿਲਾ ਟੂਰਨਾਮੈਂਟ ਹੋਵੇਗਾ। ਭਾਰਤੀ ਟੀਮ ਆਸਟਰੇਲੀਆਈ ਰਾਸ਼ਟਰੀ ਟੀਮ ਖਿਲਾਫ 2, ਆਸਟਰੇਲੀਆ-ਏ ਖਿਲਾਫ 2 ਅਤੇ ਵੈਸਟਰਨ ਆਸਟਰੇਲੀਆ ਥੰਡਰਸਟਿਕਸ ਕਲੱਬ ਖਿਲਾਫ 1 ਮੈਚ ਖੇਡੇਗੀ।

ਮਨਪ੍ਰੀਤ ਨੇ ਕਿਹਾ, ''ਜਸਕਰਨ ਸਿੰਘ ਅੰਤਰਰਾਸ਼ਟਰੀ ਹਾਕੀ ਵਿਚ ਡੈਬਿਯੂ ਕਰਨਗੇ ਜਦਕਿ ਗੁਰਸਾਬਿਹਜੀਤ ਸਿੰਘ ਦਾ ਇਹ ਦੂਜਾ ਟੂਰਨਾਮੈਂਟ ਹੋਵੇਗਾ। ਅਰਮਾਨ ਕੁਰੈਸ਼ੀ ਲੰਬੇ ਸਮੇਂ ਬਾਅਦ ਟੀਮ ਵਿਚ ਪਰਤੇ ਹਨ। ਮੈਨੂੰ ਯਕੀਨ ਹੈ ਕਿ ਇਹ ਖਿਡਾਰੀ ਉਮੀਦਾਂ 'ਤੇ ਖਰਾ ਉੱਤਰੇਗਾ। ਦੁਨੀਆ ਭਰ ਦੀ ਦੂਜੇ ਨੰਬਰ ਦੀ ਟੀਮ ਖਿਲਾਫ ਖੇਡ ਕੇ ਉਸ ਨੂੰ ਕਾਫੀ ਕੁਝ ਸਿੱਖਣ ਨੂੰ ਮਿਲੇਗਾ।'' ਭਾਰਤ ਨੇ ਇਸ ਸੀਜ਼ਨ ਦੀ ਸ਼ੁਰੂਆਤ ਇਪੋਹ ਵਿਚ ਸੁਲਤਾਨ ਅਜਲਾਨ ਸ਼ਾਹ ਕੱਪ ਵਿਚ ਚਾਂਦੀ ਤਮਗਾ ਜਿੱਤ ਕੇ ਕੀਤੀ ਸੀ। ਨਵੇਂ ਕੋਚ ਦੀ ਸੋਚ ਦੇ ਬਾਰੇ ਪੁੱਛਣ 'ਤੇ ਮਨਪ੍ਰੀਤ ਨੇ ਕਿਹਾ ਕਿ ਉਹ ਵਿਅਕਤੀਗਤ ਪ੍ਰਦਰਸ਼ਨ ਦੀ ਵਜਾਏ ਟੀਮ 
 


Related News