AUS vs IND : ਮੰਧਾਨਾ ਨੇ ਖੇਡੀ ਸ਼ਾਨਦਾਰ ਪਾਰੀ, ਮੀਂਹ ਕਾਰਨ ਪਹਿਲੇ ਦਿਨ ਦਾ ਖੇਡ ਖਤਮ
Thursday, Sep 30, 2021 - 07:59 PM (IST)
ਗੋਲਡ ਕੋਸਟ- ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੇ ਕਰੀਅਰ ਦੀ ਸਰਵਸ੍ਰੇਸ਼ਠ ਅਜੇਤੂ 80 ਦੌੜਾਂ ਦੀ ਪਾਰੀ ਦੀ ਮਦਦ ਨਾਲ ਭਾਰਤ ਨੇ ਆਸਟਰੇਲੀਆ ਦੇ ਵਿਰੁੱਧ ਇਕਲੌਤੇ ਦਿਨ-ਰਾਤ ਮਹਿਲਾ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਮੀਂਹ ਕਾਰਨ ਵੀਰਵਾਰ ਨੂੰ ਇਕ ਵਿਕਟ 'ਤੇ 132 ਦੌੜਾਂ ਬਣਾਈਆਂ। ਆਫ ਸਾਈਡ 'ਤੇ ਕੁਝ ਸ਼ਾਨਦਾਰ ਸ਼ਾਟ ਲਗਾਉਣ ਵਾਲੀ ਮੰਧਾਨਾ ਨੇ 144 ਗੇਂਦਾਂ 'ਚ 15 ਚੌਕਿਆਂ ਦੀ ਮਦਦ ਨਾਲ 80 ਦੌੜਾਂ ਬਣਾਈਆਂ। ਉਨ੍ਹਾਂ ਨੇ ਪਹਿਲੇ ਵਿਕਟ ਦੇ ਲਈ ਸ਼ੇਫਾਲੀ ਵਰਮਾ ਦੇ ਨਾਲ 93 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ੇਫਾਲੀ ਨੇ 64 ਗੇਂਦਾਂ ਵਿਚ 31 ਦੌੜਾਂ ਬਣਾਈਆਂ।
ਦੂਜਾ ਸੈਸ਼ਨ ਮੀਂਹ ਦੀ ਭੇਂਟ ਚੜ ਗਿਆ ਪਰ ਇਸ ਸੈਸ਼ਨ ਵਿਚ ਮੰਧਾਨਾ 16 ਦੌੜਾਂ ਹੋਰ ਜੋੜ ਕੇ 78 ਦੌੜਾਂ ਦੇ ਆਪਣੇ ਪਿਛਲੇ ਨਿਜੀ ਸਰਵਸ੍ਰੇਸ਼ਠ ਪ੍ਰਦਰਸ਼ਨ ਨੂੰ ਪਿੱਛੇ ਛੱਡਣ ਵਿਚ ਸਫਲ ਰਹੀ। ਚਾਹ ਦੇ ਸਮੇਂ ਪੂਨਮ ਰਾਊਤ (57 ਗੇਂਦਾਂ ਵਿਚ 16 ਦੌੜਾਂ) ਮੰਧਾਨਾ ਦਾ ਸਾਥ ਨਿਭਾ ਰਹੀ ਸੀ। ਦੋਵੇਂ ਦੂਜੇ ਵਿਕਟ ਦੇ ਲਈ 39 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਮੰਧਾਨਾ ਨੇ ਉਸ ਨੂੰ ਗਲਤ ਸਾਬਤ ਕਰ ਦਿਖਾਇਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।