ਅਟਵਾਲ ਦਾ ਆਖਰੀ ਦੌਰ ''ਚ ਖਰਾਬ ਪ੍ਰਦਰਸ਼ਨ, ਡਿਚੇਂਬੋ ਨੇ ਜਿੱਤਿਆ ਖਿਤਾਬ

Monday, Jul 06, 2020 - 11:14 PM (IST)

ਅਟਵਾਲ ਦਾ ਆਖਰੀ ਦੌਰ ''ਚ ਖਰਾਬ ਪ੍ਰਦਰਸ਼ਨ, ਡਿਚੇਂਬੋ ਨੇ ਜਿੱਤਿਆ ਖਿਤਾਬ

ਡੇਟ੍ਰੋਏਟ- ਭਾਰਤੀ ਗੋਲਫਰ ਅਰਜੁਨ ਅਟਵਾਲ ਚੌਥੇ ਤੇ ਆਖਰੀ ਦੌਰ 'ਚ ਆਪਣੀ ਸ਼ਾਨਦਾਰ ਲੈਅ ਬਰਕਰਾਰ ਰੱਖਣ 'ਚ ਅਸਫਲ ਰਹੇ ਤੇ ਇਕ ਓਵਰ 73 ਦਾ ਸਕੋਰ ਬਣਨ ਨਾਲ ਉਸ ਨੂੰ ਇੱਥੇ ਪੀ. ਜੀ. ਏ. ਟੂਰ ਰਾਕੇਟ ਮੋਰਟਗੇਜ ਕਲਾਸਿਕ 'ਚ 45ਵੇਂ ਸਥਾਨ ਨਾਲ ਸਬਰ ਕਰਨਾ ਪਿਆ। ਅਟਵਾਲ ਨੇ ਚਾਰ ਦੌਰ 'ਤ 70-69-66-73 ਦੇ ਕਾਰਡ ਖੇਡੇ ਤੇ ਉਸਦਾ ਕੁੱਲ ਸਕੋਰ ਦਸ ਅੰਡਰ 278 ਰਿਹਾ। ਪੀ. ਜੀ. ਏ. ਟੂਰ 'ਚ ਵਾਪਸੀ ਤੋਂ ਬਾਅਦ ਪਹਿਲੀ ਤਿੰਨ ਪ੍ਰਤੀਯੋਗਿਤਾਵਾਂ 'ਚ ਚੋਟੀ ਤਿੰਨ 'ਚ ਰਹਿਣ ਵਾਲੇ ਬ੍ਰਾਇਸਨ ਡਿਚੇਂਬੋ ਖਿਤਾਬ ਜਿੱਤਣ 'ਚ ਸਫਲ ਰਹੇ।
ਡਿਚੇਂਬੋ ਨੇ ਆਖਰੀ ਦੌਰ 'ਚ 65 ਦਾ ਕਾਰਡ ਖੇਡਿਆ। ਉਨ੍ਹਾਂ ਨੇ ਪਹਿਲੇ ਸੱਤ ਗੋਲ ਨਾਲ ਚਾਰ 'ਚ ਬਰਡੀ ਬਣਾਈ ਤੇ ਲਗਾਤਾਰ ਤਿੰਨ ਬਰਡੀ ਦੇ ਨਾਲ ਆਪਣੀ ਮੁਹਿੰਮ ਦਾ ਅੰਤ ਕੀਤਾ। ਉਨ੍ਹਾਂ ਨੇ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ 23 ਅੰਡਰ 265 ਦਾ ਸਕੋਰ ਬਣਾਇਆ। ਉਨ੍ਹਾਂ ਨੇ ਮੈਥਿਊ ਵਾਲਫ (71) ਨੂੰ ਤਿੰਨ ਸ਼ਾਟ ਨਾਲ ਹਰਾਇਆ। ਕੇਵਿਨ ਕਿਸਨਰ (66) ਤੀਜੇ ਸਥਾਨ 'ਤੇ ਰਹੇ। ਅਟਵਾਲ ਚੌਥੇ ਦੌਰ 'ਚ ਕਿਸੇ ਵੀ ਸਮੇਂ ਵਧੀਆ ਸਥਿਤੀ 'ਚ ਨਹੀਂ ਦਿਖੇ। ਉਨ੍ਹਾਂ ਨੇ 11 ਅੰਡਰ ਨਾਲ ਸ਼ੁਰੂਆਤ ਕੀਤੀ ਤੇ ਪਹਿਲੇ ਤਿੰਨ ਹੋਲ 'ਚ ਪਾਰ ਸਕੋਰ ਬਣਾਇਆ। ਇਸ ਤੋਂ ਬਾਅਦ ਚੌਥੇ ਹੋਲ 'ਚ ਬੋਗੀ ਤੇ ਪੰਜਵੇਂ ਹੋਲ 'ਚ ਡਬਲ ਬੋਗੀ ਕਰ ਬੈਠੇ।


author

Gurdeep Singh

Content Editor

Related News