Champions Trophy ਤੋਂ ਪਹਿਲਾਂ ਰੋਹਿਤ ਸ਼ਰਮਾ ਦਾ ਪੈਰ ਤੋੜਣ ਦੀ ਕੋਸ਼ਿਸ਼! ਤੇਜ਼ੀ ਨਾਲ ਵਾਇਰਲ ਹੋ ਰਹੀ ਵੀਡੀਓ
Wednesday, Feb 19, 2025 - 03:10 PM (IST)

ਸਪੋਰਟਸ ਡੈਸਕ- ਪਾਕਿਸਤਾਨ ਦੀ ਮੇਜ਼ਬਾਨੀ 'ਚ ICC ਚੈਂਪੀਅਨਜ਼ ਟਰਾਫੀ 2025 ਦਾ ਆਗਾਜ਼ ਹੋਣ ਜਾ ਰਿਹਾ ਹੈ। ਟੂਰਨਾਮੈਂਟ ਦਾ ਫਾਈਨਲ 9 ਮਾਰਚ ਨੂੰ ਹੋਵੇਗਾ। ਭਾਰਤੀ ਟੀਮ ਆਪਣਾ ਪਹਿਲਾ ਮੈਚ 20 ਫਰਵਰੀ ਨੂੰ ਬੰਗਲਾਦੇਸ਼ ਖਿਲਾਫ ਖੇਡੇਗੀ ਪਰ ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਦੁਬਈ 'ਚ ਪੁੱਜ ਕੇ ਜ਼ੋਰਦਾਰ ਪ੍ਰੈਕਟਿਸ ਕੀਤੀ।
ਇਹ ਵੀ ਪੜ੍ਹੋ : Champions Trophy ਲਈ ਟੀਮ 'ਚ ਵੱਡਾ ਬਦਲਾਅ, ਇਸ ਖਿਡਾਰੀ ਦੀ ਅਚਾਨਕ ਹੋ ਗਈ ਐਂਟਰੀ
ਇਸੇ ਵਿਚਾਲੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ UAE ਦੇ ਨੈੱਟ ਬਾਲਰ ਆਵੈਸ ਅਹਿਮਦ (Awais Ahmad) ਦੀ ਸ਼ਲਾਘਾ ਕਰਦੇ ਦਿਸੇ। ਰੋਹਿਤ ਨੇ ਤੇਜ਼ ਗੇਂਦਬਾਜ਼ ਨਾਲ ਮਜ਼ਾਕੀਆ ਅੰਦਾਜ਼ 'ਚ ਕਿਹਾ- ਕਲਾਸ ਬਾਲਰ, ਤੁਸੀਂ ਸਾਡਾ ਬੂਟ... ਪੈਰ ਤੋੜਨ ਦੀ ਕੋਸ਼ਿਸ਼ ਕਰ ਰਹੇ ਹੋ ਇਨਸਵਿੰਗ ਯਾਰਕਰ ਮਾਰ ਕੇ (ਯਾਰਕਰ ਬਾਲ ਕਰਾ ਕੇ)। ਵਾਇਰਲ ਵੀਡੀਓ 'ਚ ਕਪਤਾਨ ਰੋਹਿਤ ਨੇ ਅੱਗੇ ਕਿਹਾ- ਬਹੁਤ ਵਧੀਆ ਭਰਾ, ਤੁਸੀਂ ਲੋਕ ਸਾਨੂੰ ਇੱਥੇ ਮਦਦ ਕਰ ਰਹੇ ਹੋ। ਬਹੁਤ ਚੰਗਾ ਲੱਗਾ। ਥੈਂਕਿਊ।
ਇਹ ਵੀ ਪੜ੍ਹੋ : Champions Trophy: ਭਾਰਤੀ ਟੀਮ ਨੂੰ ਇਕ ਹੋਰ ਝਟਕਾ! ਧਾਕੜ ਖਿਡਾਰੀ ਦੀ ਸੱਟ 'ਤੇ ਅਪਡੇਟ ਨੇ ਵਧਾਈ ਟੈਂਸ਼ਨ
ਚੈਂਪੀਅਨਜ਼ ਟਰਾਫੀ 'ਚ ਬੰਗਲਾਦੇਸ਼ ਦੇ ਬਾਅਦ ਭਾਰਤੀ ਟੀਮ ਦਾ ਦੂਜਾ ਮੁਕਾਬਲਾ ਪਾਕਿਸਤਾਨ ਦੇ ਖਿਲਾਫ ਹੋਵੇਗਾ। ਇਹ ਮੈਚ 23 ਫਰਵਰੀ ਨੂੰ ਦੁਬਈ 'ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਭਾਰਤੀ ਟੀਮ ਗਰੁੱਪ ਸਟੇਜ 'ਚ ਆਪਣਾ ਆਖਰੀ ਭਾਵ ਤੀਜਾ ਮੈਚ ਨਿਊਜ਼ੀਲੈਂਡ ਖਿਲਾਫ ਖੇਡੇਗੀ। ਇਹ ਮੈਚ 2 ਮਾਰਚ ਨੂੰ ਹੋਵੇਗਾ। ਕੀਵੀ ਟੀਮ ਭਾਰਤੀ ਟੀਮ ਲਈ ਇਕ ਮੁਸ਼ਕਲ ਚੁਣੌਤੀ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8