ਐਟਲੇਟਿਕੋ ਮੈਡ੍ਰਿਡ ਨੂੰ ਸੀਏਟਲ ਸਾਊਂਡਰਜ਼ ਨੂੰ 3-1 ਨਾਲ ਹਰਾਇਆ, ਬੈਰੀਓਸ ਨੇ ਕੀਤੇ ਦੋ ਗੋਲ

Friday, Jun 20, 2025 - 12:53 PM (IST)

ਐਟਲੇਟਿਕੋ ਮੈਡ੍ਰਿਡ ਨੂੰ ਸੀਏਟਲ ਸਾਊਂਡਰਜ਼ ਨੂੰ 3-1 ਨਾਲ ਹਰਾਇਆ, ਬੈਰੀਓਸ ਨੇ ਕੀਤੇ ਦੋ ਗੋਲ

ਸਪੋਰਟਸ ਡੈਸਕ : ਪਾਬਲੋ ਬੈਰੀਓਸ ਦੇ ਦੋ ਗੋਲਾਂ ਨੇ ਕਲੱਬ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ 'ਚ ਐਟਲੇਟਿਕੋ ਮੈਡ੍ਰਿਡ ਨੂੰ ਸੀਏਟਲ ਸਾਊਂਡਰਜ਼ ਨੂੰ 3-1 ਨਾਲ ਹਰਾਉਣ 'ਚ ਮਦਦ ਕੀਤੀ। ਬੈਰੀਓਸ ਨੇ 11ਵੇਂ ਮਿੰਟ 'ਚ ਗਿਉਲੀਆਨੋ ਸਿਮਿਓਨ ਦੀ ਮਦਦ ਨਾਲ ਐਟਲੇਟਿਕੋ ਮੈਡ੍ਰਿਡ ਦਾ ਖਾਤਾ ਖੋਲ੍ਹਿਆ। ਯੂਰਪੀਅਨ ਟੀਮ ਨੇ ਦੂਜੇ ਹਾਫ ਦੇ ਸ਼ੁਰੂਆਤੀ ਮਿੰਟਾਂ 'ਚ ਲੀਡ 2-0 ਤੱਕ ਵਧਾ ਦਿੱਤੀ, ਜਦੋਂ ਬਦਲਵੇਂ ਖਿਡਾਰੀ ਐਕਸਲ ਵਿਟਸਲ ਨੇ 47ਵੇਂ ਮਿੰਟ ਵਿੱਚ ਰੌਬਿਨ ਲੇ ਨੌਰਮੈਂਡ ਦੀ ਮਦਦ ਨਾਲ ਗੋਲ ਕੀਤਾ। ਅਲਬਰਟ ਰੁਸਨਾਕ ਨੇ 50ਵੇਂ ਮਿੰਟ 'ਚ ਸੀਏਟਲ ਲਈ ਇੱਕੋ ਇੱਕ ਗੋਲ ਕੀਤਾ ਪਰ ਬੈਰੀਓਸ ਨੇ 55ਵੇਂ ਮਿੰਟ 'ਚ ਆਪਣਾ ਦੂਜਾ ਗੋਲ ਕਰ ਕੇ ਐਟਲੇਟਿਕੋ ਮੈਡ੍ਰਿਡ ਨੂੰ ਦੋ ਗੋਲਾਂ ਦੀ ਲੀਡ ਦਿਵਾਈ। ਉਸਨੇ ਮੈਚ ਦੇ ਅੰਤ ਤੱਕ ਆਪਣੀ ਲੀਡ ਬਣਾਈ ਰੱਖੀ ਅਤੇ ਟੂਰਨਾਮੈਂਟ 'ਚ ਆਪਣੀ ਪਹਿਲੀ ਜਿੱਤ ਪ੍ਰਾਪਤ ਕੀਤੀ। ਐਟਲੇਟਿਕੋ ਮੈਡ੍ਰਿਡ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਵਿੱਚ ਯੂਰਪੀਅਨ ਵਿਰੋਧੀ ਪੈਰਿਸ ਸੇਂਟ-ਜਰਮੇਨ (ਪੀਐਸਜੀ) ਤੋਂ ਹਾਰ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shubam Kumar

Content Editor

Related News