ਏਸ਼ੀਆਈ ਖੇਡਾਂ: ਦੀਪਿਕਾ-ਹਰਿੰਦਰ ਨੇ ਸਕੁਐਸ਼ ''ਚ ਮਿਕਸਡ ਟੀਮ ਮੁਕਾਬਲੇ ''ਚ ਜਿੱਤਿਆ ਸੋਨ ਤਮਗਾ
Thursday, Oct 05, 2023 - 02:16 PM (IST)
ਹਾਂਗਜ਼ੂ— ਭਾਰਤ ਦੀ ਦੀਪਿਕਾ ਪੱਲੀਕਲ ਅਤੇ ਹਰਿੰਦਰ ਪਾਲ ਸਿੰਘ ਸੰਧੂ ਨੇ ਵੀਰਵਾਰ ਨੂੰ ਇੱਥੇ ਫਾਈਨਲ 'ਚ ਮਲੇਸ਼ੀਆ ਦੀ ਜੋੜੀ ਨੂੰ ਸਿੱਧੇ ਗੇਮਾਂ 'ਚ ਹਰਾ ਕੇ ਏਸ਼ੀਆਈ ਖੇਡਾਂ ਦੇ ਸਕੁਐਸ਼ ਮਿਕਸਡ ਡਬਲਜ਼ ਦਾ ਖਿਤਾਬ ਜਿੱਤ ਲਿਆ। ਦੀਪਿਕਾ ਅਤੇ ਹਰਿੰਦਰ ਨੇ ਫਾਈਨਲ ਵਿੱਚ ਆਈਫਾ ਬਿੰਟੀ ਅਜਮਾਨ ਅਤੇ ਮੁਹੰਮਦ ਸੈਫੀਕ ਬਿਨ ਮੁਹੰਮਦ ਕਮਾਲ ਨੂੰ 35 ਮਿੰਟ ਵਿੱਚ 11-10, 11-10 ਨਾਲ ਹਰਾਇਆ।
ਇਹ ਵੀ ਪੜ੍ਹੋ- ਏਸ਼ੀਆਈ ਖੇਡਾਂ 2023 : ਨੀਰਜ ਨੇ ਫਿਰ ਰਚਿਆ ਇਤਿਹਾਸ, ਭਾਰਤ ਦੀ ਝੋਲੀ ਪਾਇਆ ਇਕ ਹੋਰ ਗੋਲਡ
ਦੂਜੇ ਗੇਮ 'ਚ ਇਕ ਸਮੇਂ ਭਾਰਤੀ ਜੋੜੀ ਆਸਾਨ ਜਿੱਤ ਵੱਲ ਵਧ ਰਹੀ ਸੀ ਪਰ ਇਸ ਤੋਂ ਬਾਅਦ ਉਨ੍ਹਾਂ ਦੀ ਇਕਾਗਰਤਾ ਟੁੱਟ ਗਈ, ਜਿਸ ਕਾਰਨ ਮਲੇਸ਼ੀਆ ਦੀ ਜੋੜੀ ਮੁਕਾਬਲੇ ਨੂੰ ਕਰੀਬੀ ਬਣਾਉਣ 'ਚ ਸਫਲ ਰਹੀ। ਮਲੇਸ਼ੀਆ ਦੀ ਜੋੜੀ ਨੇ 3-9 ਦੇ ਸਕੋਰ 'ਤੇ ਲਗਾਤਾਰ ਸੱਤ ਅੰਕਾਂ ਨਾਲ 10-9 ਦੀ ਬੜ੍ਹਤ ਬਣਾ ਲਈ ਪਰ ਦੀਪਿਕਾ ਅਤੇ ਹਰਿੰਦਰ ਨੇ ਆਪਣਾ ਸੰਜਮ ਬਰਕਰਾਰ ਰੱਖਿਆ ਅਤੇ ਲਗਾਤਾਰ ਦੋ ਅੰਕਾਂ ਨਾਲ ਜਿੱਤ ਦਰਜ ਕੀਤੀ।
ਇਹ ਵੀ ਪੜ੍ਹੋ- ਕੁਝ ਹੀ ਘੰਟਿਆਂ 'ਚ ਸ਼ੁਰੂ ਹੋਵੇਗਾ ਵਿਸ਼ਵ ਕੱਪ ਦਾ ਮਹਾਕੁੰਭ, ਜਾਣੋ ਇਸ ਟੂਰਨਾਮੈਂਟ ਨਾਲ ਜੁੜੀ ਪੂਰੀ ਡਿਟੇਲ
ਏਸ਼ੀਆਈ ਖੇਡਾਂ 'ਚ ਸੰਭਾਵਤ ਤੌਰ 'ਤੇ ਆਖਰੀ ਵਾਰ ਖੇਡ ਰਹੀ ਦੀਪਿਕਾ ਨੇ ਦੋ ਤਮਗਿਆਂ ਨਾਲ ਆਪਣੀ ਮੁਹਿੰਮ ਦਾ ਅੰਤ ਕੀਤਾ। ਉਹ ਕਾਂਸੀ ਤਮਗਾ ਜਿੱਤਣ ਵਾਲੀ ਮਹਿਲਾ ਟੀਮ ਦਾ ਵੀ ਹਿੱਸਾ ਸੀ। ਇਸ 32 ਸਾਲਾ ਖਿਡਾਰੀ ਨੇ ਚਾਰ ਏਸ਼ੀਆਈ ਖੇਡਾਂ ਵਿੱਚ ਛੇ ਤਮਗੇ ਜਿੱਤੇ ਹਨ, ਜਿਨ੍ਹਾਂ ਵਿੱਚ ਇੱਕ ਸੋਨ, ਇੱਕ ਚਾਂਦੀ ਅਤੇ ਚਾਰ ਕਾਂਸੀ ਦੇ ਤਮਗੇ ਸ਼ਾਮਲ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711