ਪਾਕਿ ''ਚ 2023 ਵਿਚ ਹੋਣ ਵਾਲਾ ਏਸ਼ੀਆ ਕੱਪ 50 ਓਵਰਾਂ ਦਾ ਹੋਵੇਗਾ : ਰਮੀਜ਼ ਰਾਜਾ
Monday, Oct 18, 2021 - 09:29 PM (IST)
ਦੁਬਈ- ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਪ੍ਰਧਾਨ ਰਮੀਜ਼ ਰਾਜਾ ਨੇ ਸੋਮਵਾਰ ਨੂੰ ਦੱਸਿਆ ਕਿ ਪਾਕਿਸਤਾਨ ਵਿਚ 2023 'ਚ ਹੋਣ ਵਾਲਾ ਏਸ਼ੀਆ ਕੱਪ 50 ਓਵਰਾਂ ਦਾ ਟੂਰਨਾਮੈਂਟ ਹੋਵੇਗਾ। ਪਾਕਿਸਤਾਨ ਦੇ ਸਾਬਕਾ ਕਪਤਾਨ ਰਾਜਾ ਨੇ ਹਾਲਾਂਕਿ ਇਸ ਗੱਲ ਦੇ ਕਾਫੀ ਦਿੱਤੇ ਕਿ ਭਾਰਤ ਦੇ ਵਿਰੁੱਧ ਦੁਵੱਲੇ ਸੀਰੀਜ਼ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ ਕਿਉਂਕਿ 'ਸਿਹਜ ਪੱਧਰ' 'ਤੇ ਪਹੁੰਚਣ ਦੇ ਲਈ ਅਜੇ ਕਾਫੀ ਕੁਝ ਕੀਤਾ ਜਾਣਾ ਬਾਕੀ ਹੈ। ਰਾਜਾ ਨੇ ਹਾਲ 'ਚ ਦੁਬਈ ਵਿਚ ਏਸ਼ੀਆਈ ਕ੍ਰਿਕਟ ਪ੍ਰੀਸ਼ਦ (ਏ. ਸੀ. ਸੀ.) ਦੀ ਬੈਠਕ 'ਚ ਹਿੱਸਾ ਲਿਆ ਸੀ, ਜਿਸ ਵਿਚ ਉਨ੍ਹਾਂ ਨੇ ਏਸ਼ੀਆ ਕੱਪ ਦੇ ਆਯੋਜਨ ਨੂੰ ਲੈ ਕੇ ਚਰਚਾ ਕੀਤੀ।
ਇਹ ਖ਼ਬਰ ਪੜ੍ਹੋ- ਧੋਨੀ ਪਹਿਲਾਂ ਵੀ ਸਾਡੇ ਲਈ ਇਕ ਮੇਂਟਰ ਹੀ ਸਨ ਤੇ ਅੱਗੇ ਵੀ ਰਹਿਣਗੇ : ਵਿਰਾਟ
ਉਨ੍ਹਾਂ ਨੇ ਇਸ ਵਿਚਾਲੇ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਸੌਰਭ ਗਾਂਗੁਲੀ ਤੇ ਸਕੱਤਰ ਜੈ ਸ਼ਾਹ ਨਾਲ ਵੀ ਮੁਲਾਕਾਤ ਕੀਤੀ। ਰਾਜਾ ਨੇ ਪੀ. ਸੀ. ਬੀ. ਦੀ ਅਧਿਕਾਰਤ ਵੈੱਬਸਾਈਟ ਨੂੰ ਕਿਹਾ ਕਿ ਏ. ਸੀ. ਸੀ. ਨੇ ਇਸ 'ਤੇ ਸਹਿਮਤੀ ਤੇ ਮਨਜ਼ੂਰੀ ਦਿੱਤੀ ਕਿ 2023 ਵਿਚ ਪਾਕਿਸਤਾਨ 'ਚ ਹੋਣ ਵਾਲੇ ਮੁਕਾਬਲੇ 50 ਓਵਰਾਂ ਦੇ ਹੋਣਗੇ ਤੇ ਇਹ ਸਤੰਬਰ ਵਿਚ ਹੋਣਗੇ। ਇਹ ਆਈ. ਸੀ. ਸੀ. ਪੁਰਸ਼ ਵਿਸ਼ਵ ਕੱਪ 2023 ਦੇ ਲਿਹਾਜ ਨਾਲ ਵਧੀਆ ਫੈਸਲਾ ਹੈ ਜੋ ਕਿ ਅਕਤੂਬਰ-ਨਵੰਬਰ 'ਚ (ਭਾਰਤ 'ਚ) ਖੇਡਿਆ ਜਾਵੇਗਾ। ਰਾਜਾ ਨੇ ਭਾਵੇ ਹੀ ਕਿਹਾ ਹੈ ਕਿ ਟੂਰਨਾਮੈਂਟ ਪਾਕਿਸਤਾਨ ਵਿਚ ਹੋਵੇਗਾ ਪਰ ਜੇਕਰ ਮੌਜੂਦਾ ਰਾਜਨੀਤਿਕ ਤਣਾਅ ਬਰਕਰਾਰ ਰਹਿੰਦਾ ਹੈ ਤਾਂ ਭਾਰਤ ਦੀ ਆਪਣੇ ਗੁਆਂਢੀ ਦੇਸ਼ ਦਾ ਦੌਰਾ ਕਰਨ ਦੀ ਸੰਭਾਵਨਾ ਨਾ ਦੇ ਬਰਾਬਰ ਹੈ।
ਇਹ ਖ਼ਬਰ ਪੜ੍ਹੋ- ਆਇਰਲੈਂਡ ਦੇ ਤੇਜ਼ ਗੇਂਦਬਾਜ਼ ਦਾ ਕਮਾਲ, ਹਾਸਲ ਕੀਤੀ ਇਹ ਉਪਲੱਬਧੀ
ਅਜਿਹੀ ਸਥਿਤੀ 'ਚ 2018 ਦੀ ਤਰ੍ਹਾਂ ਟੂਰਨਾਮੈਂਟ ਦਾ ਆਯੋਜਨ ਦੁਬਈ 'ਚ ਕੀਤਾ ਜਾ ਸਕਦਾ ਹੈ। ਰਾਜਾ ਨੇ ਕਿਹਾ ਕਿ ਅਸੀਂ ਪਾਕਿਸਤਾਨ ਵਿਚ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕਰਨਾ ਚਾਹੁੰਦੇ ਹਾਂ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਯੋਜਨਾਬੱਧ ਇਵੈਂਟ ਹੋਵੇਗਾ। ਏ. ਸੀ. ਸੀ. ਨੇ ਇਸ ਦੇ ਨਾਲ ਹੀ ਪੁਸ਼ਟੀ ਕੀਤੀ ਕਿ ਸ਼੍ਰੀਲੰਕਾ ਵਿਚ ਅਗਲੇ ਸਾਲ ਹੋਣ ਵਾਲਾ ਟੂਰਨਾਮੈਂਟ ਟੀ-20 ਸਵਰੂਪ ਵਿਚ ਖੇਡਿਆ ਜਾਵੇਗਾ ਕਿਉਂਕਿ ਅਗਲੇ ਸਾਲ ਆਸਟਰੇਲੀਆ ਵਿਚ ਅਕਤੂਬਰ-ਨਵੰਬਰ 'ਚ ਟੀ-20 ਵਿਸ਼ਵ ਕੱਪ ਖੇਡਿਆ ਜਾਣਾ ਹੈ। ਬੀ. ਸੀ. ਸੀ. ਆਈ. ਅਧਿਕਾਰੀਆਂ ਦੇ ਨਾਲ ਆਪਣੀ ਬੈਠਕ ਦੇ ਬਾਰੇ 'ਚ ਰਾਜਾ ਨੇ ਕਿਹਾ ਕਿ ਪਾਕਿਸਤਾਨ ਤੇ ਭਾਰਤ ਵਿਚਾਲੇ ਦੁਵੱਲੇ ਸੀਰੀਜ਼ਾਂ ਸ਼ੁਰੂ ਕਰਨ ਦੇ ਲਈ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।