ਏਸ਼ੀਆ ਕੱਪ ਸ਼ਤਰੰਜ : ਭਾਰਤੀ ਦੀ ਵਧੀਆ ਸ਼ੁਰੂਆਤ, ਤਮਗੇ ਦੀ ਉਮੀਦ

Tuesday, Jul 31, 2018 - 10:05 PM (IST)

ਏਸ਼ੀਆ ਕੱਪ ਸ਼ਤਰੰਜ : ਭਾਰਤੀ ਦੀ ਵਧੀਆ ਸ਼ੁਰੂਆਤ, ਤਮਗੇ ਦੀ ਉਮੀਦ

ਹਮਦਾਨ — ਏਸ਼ੀਆ ਕੱਪ ਸ਼ਤਰੰਜ ਚੈਂਪੀਅਨਸ਼ਿਪ ਵਿਚ ਰੈਪਿਡ ਮੁਕਾਬਲਿਆਂ ਵਿਚ 2 ਤਮਗੇ ਜਿੱਤ ਕੇ ਉਤਸ਼ਾਹਿਤ ਭਾਰਤੀ ਪੁਰਸ ਤੇ ਮਹਿਲਾ ਟੀਮ ਮੁੱਖ ਕਲਾਸੀਕਿ ਮੁਕਾਬਲਿਆਂ ਵਿਚ ਤਮਗਾ ਜਿੱਤਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਗੱਲ ਕੀਤੀ ਜਾਵੇ ਪੁਰਸ ਟੀਮ ਦੀ ਤਾਂ ਉਹ 3 ਮੁਕਾਬਲਿਆਂ ਵਿਚੋਂ 1 ਡਰਾਅ ਤੇ 2 ਜਿੱਤਾਂ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਚੱਲ ਰਹੀ ਹੈ। ਚੋਟੀ ਦਰਜਾ ਪ੍ਰਾਪਤ ਭਾਰਤੀ ਟੀਮ  ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਪਹਿਲੇ ਹੀ ਮੁਕਾਬਲੇ ਵਿਚ ਉਸ ਨੂੰ 7ਵਾਂ ਦਰਜਾ ਪ੍ਰਾਪਤ ਟੀਮ ਅਫਗਾਨਿਸਤਾਨ ਨੇ ਬਰਾਬਰੀ 'ਤੇ ਰੋਕ ਦਿੱਤਾ।  ਉਸ ਤੋਂ ਬਾਅਦ ਟੀਮ ਨੇ ਅਗਲੇ 2 ਮੈਚਾਂ ਵਿਚ ਈਰਾਨ ਰੇਡ ਤੇ ਕਜ਼ਾਕਿਸਤਾਨ ਨੂੰ 3-1 ਨਾਲ ਹਰਾ ਕੇ ਚੰਗੀ ਵਾਪਸੀ ਕੀਤੀ। ਭਾਰਤੀ ਟੀਮ ਵਿਚ ਭਾਸਕਰਨ ਅਧਿਬਨ, ਐਾੱਸ. ਸੇਥੂਰਮਨ, ਸੂਰਯ ਸ਼ੇਖਰ ਗਾਂਗੁਲੀ, ਕ੍ਰਿਸ਼ਣਾ ਸ਼ਸ਼ੀਕਿਰਣ ਤੇ ਅਭਿਜੀਤ ਗੁਪਤਾ ਸ਼ਾਮਲ ਹਨ।

PunjabKesari
ਮਹਿਲਾ ਟੀਮ ਦੀ ਗੱਲ ਕਰੀਏ ਤਾਂ ਟੀਮ ਅਜੇ ਇਕ ਡਰਾਅ, ਇਕ ਜਿੱਤ ਕੇ ਇਕ ਹਾਰ ਦੇ ਨਾਲ ਚੌਥੇਸਥਾਨ 'ਤੇ ਚੱਲ ਰਹੀ ਹੈ। ਟੀਮ ਨੇ ਪਹਿਲੇ ਰਾਊਂਡ ਵਿਚ ਉਜਬੇਕਿਸਤਾਨ ਨਾਲ 2-2 ਨਾਲ ਡਰਾਅ ਖੇਡਿਆ ਤੇ ਦੂਜੇ ਰਾਊਂਡ ਵਿਚ ਟੀਮ ਨੂੰ ਚੀਨ ਹੱਥੋਂ 3-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਤੀਜੇ ਰਾਊ2ਡ ਵਿਚ ਟੀਮ ਨੇ ਈਰਾਨ ਰੇਡ ਨੂੰ 4-0 ਨਾਲ ਹਰਾਉੀਂਦਿਆਂ  ਵਾਪਸੀ ਦੇ ਸੰਕੇਤ ਦਿੱਤੇ  ਹਨ। ਟੀਮ ਵਿਚ ਹਾਰਿਕਾ ਦ੍ਰੋਣਾਵਲੀ, ਪਦਮਿਨੀ ਰਾਊਤ, ਆਰ. ਵੈਸ਼ਾਲੀ, ਆਕਾਂਸ਼ਾ ਹਾਗਵਾਨੇ ਤੇ ਈਸ਼ਾ ਕਰਵਾੜੇ ਸ਼ਾਮਲ ਹਨ।


Related News