ਅਸ਼ਵਿਨ ਬੇਹੱਦ ਚਲਾਕ ਗੇਂਦਬਾਜ਼, ਉਸ ਨੇ ਕਾਫੀ ਕੁਝ ਸਿਖਾਇਆ ਹੈ : ਲਿਓਨ
Tuesday, Nov 19, 2024 - 10:49 AM (IST)
ਪਰਥ– ਆਸਟ੍ਰੇਲੀਆ ਦੇ ਤਜਬੇਕਾਰ ਸਪਿਨਰ ਨਾਥਨ ਲਿਓਨ ਦਾ ਮੰਨਣਾ ਹੈ ਕਿ ਵਿਰੋਧੀ ਖਿਡਾਰੀ ਜ਼ਿਆਦਾਤਰ ‘ਸਰਵਸ਼੍ਰੇਸ਼ਠ ਕੋਚ’ ਹੁੰਦੇ ਹਨ ਤੇ ਉਸ ਨੇ ਸਵੀਕਾਰ ਕੀਤਾ ਕਿ ਭਾਰਤੀ ਆਫ ਸਪਿਨਰ ਆਰ. ਅਸ਼ਵਿਨ ਨੇ 2011-12 ਵਿਚ ਪਹਿਲੀ ਵਾਰ ਉਸਦੇ ਨਾਲ ਆਹਮੋ-ਸਾਹਮਣਾ ਹੋਣ ਤੋਂ ਬਾਅਦ ਤੋਂ ਉਸ ਨੂੰ ਕਾਫੀ ਕੁਝ ‘ਸਿਖਾਇਆ’ ਹੈ। ਇਕ ਹੀ ਸਾਲ ਵਿਚ ਟੈਸਟ ਡੈਬਿਊ ਕਰਨ ਵਾਲੇ ਲਿਓਨ ਤੇ ਅਸ਼ਵਿਨ 22 ਨਵੰਬਰ ਵਿਚ ਪਰਥ ਵਿਚ ਸ਼ੁਰੂ ਹੋ ਰਹੀ 5 ਟੈਸਟ ਮੈਚਾਂ ਦੀ ਲੜੀ ਦੌਰਾਨ ਖੇਡ ਦੇ ਲੰਬੇ ਰੂਪ ਵਿਚ 8ਵਾਂ ਵਾਰ ਆਹਮੋ-ਸਾਹਮਣੇ ਹੋਣਗੇ।
ਲਿਓਨ ਨੇ ਕਿਹਾ,‘‘ਅਸ਼ਵਿਨ ਸ਼ਾਨਦਾਰ ਗੇਂਦਬਾਜ਼ ਹੈ। ਮੈਂ ਆਪਣੇ ਪੂਰੇ ਕਰੀਅਰ ਦੌਰਾਨ ਉਸਦਾ ਸਾਹਮਣਾ ਕੀਤਾ ਹੈ, ਇਸ ਲਈ ਮੈਂ ਉਸ ਤੋਂ ਕਾਫੀ ਕੁਝ ਸਿੱਖਿਆ ਹੈ। ਉਹ ਬਹੁਤ ਹੀ ਚਲਾਕ ਗੇਂਦਬਾਜ਼ ਹੈ ਤੇ ਉਹ ਕਾਫੀ ਤੇਜ਼ੀ ਨਾਲ ਸਿੱਖਦਾ ਤੇ ਤਾਲਮੇਲ ਬਿਠਾਉਂਦਾ ਹੈ। ਮੈਨੂੰ ਲੱਗਦਾ ਹੈ ਕਿ ਦੁਨੀਆ ਦੇ ਸਰਵਸ੍ਰੇਸਠ ਗੇਂਦਬਾਜ਼ ਹੀ ਅਜਿਹਾ ਕਰਦੇ ਹਨ। ਉਹ ਆਪਣੀ ਕਲਾ ਦਾ ਇਸਤੇਮਾਲ ਆਪਣੇ ਤੇ ਟੀਮ ਦੇ ਫਾਇਦੇ ਲਈ ਕਰਦਾ ਹੈ।’’ਲਿਓਨ ਨੇ ਸਵੀਕਾਰ ਕੀਤਾ ਕਿ ਉਸ ਨੇ ਅਸ਼ਵਿਨ ਦੀ ਗੇਂਦਬਾਜ਼ੀ ਦਾ ਨੇੜਿਓਂ ਅਧਿਐਨ ਕੀਤਾ ਹੈ, ਵਿਸ਼ੇਸ਼ ਤੌਰ ’ਤੇ ਪਿਛਲੇ ਕੁਝ ਸਾਲਾਂ ਵਿਚ ਆਸਟ੍ਰੇਲੀਆ ਦੇ ਭਾਰਤ ਦੌਰੇ ਤੋਂ ਪਹਿਲਾਂ।