ਭਰਾ ਨੂੰ ਆਊਟ ਕਰਨ ਦੇ ਚੱਕਰ 'ਚ ਖੂਨੋ-ਖੂਨੀ ਹੋਇਆ ਆਸਟਰੇਲੀਆਈ ਕ੍ਰਿਕਟਰ ਐਸ਼ਟਨ (ਵੀਡੀਓ)

11/17/2019 3:38:15 PM

ਸਪੋਰਟਸ ਡੈਸਕ— ਪੱਛਮੀ ਆਸਟਰੇਲੀਆ ਦੇ ਮਾਰਸ਼ ਵਨ-ਡੇ ਕੱਪ 'ਚ ਐਤਵਾਰ ਨੂੰ ਖੇਡਦੇ ਹੋਏ ਐਸ਼ਟਨ ਐਗਰ ਨੂੰ ਕਾਫੀ ਸੱਟ ਲਗ ਗਈ। ਕੈਰੋਨ ਰੋਲਟਨ ਓਵਲ 'ਚ ਆਪਣੇ ਭਰਾ ਵੈਸ ਐਗਰ ਦੀ ਕੈਚ ਫੜਦੇ ਹੋਏ ਐਸ਼ਟਨ ਐਗਰ ਨੂੰ ਉਹ ਸੱਟ ਲਗ ਗਈ। ਐਸ਼ਟਨ ਐਗਰ ਨੂੰ ਆਸਟਰੇਲੀਆ ਦਾ ਸਰਵਸ੍ਰੇਸ਼ਠ ਫੀਲਡਰ ਮੰਨਿਆ ਜਾਂਦਾ ਹੈ। ਐਗਰ ਆਪਣੇ ਛੋਟੇ ਭਰਾ ਵੈਸ ਐਗਰ ਦੀ ਕੈਚ ਫਡਨ ਲਈ ਮਿਡ ਆਨ ਵਲ ਦੌੜੇ, ਪਰ ਗੇਂਦ ਉਨ੍ਹਾਂ ਦੀਆਂ ਦੋਹਾਂ ਅੱਖਾਂ ਦੇ ਵਿਚਾਲੇ ਟਕਰਾਈ।
 

ਇਸ ਤੋਂ ਬਾਅਦ ਉਹ ਜ਼ਮੀਨ 'ਤੇ ਡਿਗ ਗਏ। ਉਨ੍ਹਾਂ ਦਾ ਚਿਹਰਾ ਖੂਨ ਨਾਲ ਲਥਪਥ ਹੋ ਗਿਆ। ਉਨ੍ਹਾਂ ਦੇ ਟੀਮ ਦੇ ਸਾਥੀ ਖਿਡਾਰੀ ਝਾਏ ਰਿਚਰਡਸਨ ਨੇ ਤੁਰੰਤ ਮੈਡੀਕਲ ਸਹਾਇਤਾ ਦੀ ਮੰਗ ਕੀਤੀ। ਐਗਰ ਦਾ ਛੋਟਾ ਭਰਾ ਵੈਸ ਐਗਰ ਤੁਰੰਤ ਆਪਣੇ ਭਰਾ ਦਾ ਹਾਲ ਪੁੱਛਣ ਲਈ ਉਸ ਵਲ ਦੌੜਿਆ। ਗੇਂਦ ਇੰਨੀ ਤੇਜ਼ੀ ਨਾਲ ਆਈ ਕਿ ਐਸ਼ਟਨ ਐਗਰ ਦਾ ਹੈਟ ਡਿਗ ਪਿਆ ਅਤੇ ਸਨਗਲਾਸੇਸ ਵੀ ਟੁੱਟ ਗਏ ਪਰ ਕੁਝ ਟ੍ਰੀਟਮੈਂਟ ਲੈਣ ਦੇ ਬਾਅਦ ਐਗਰ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ। ਮੈਦਾਨ ਛੱਦਦੇ ਸਮੇਂ ਉਨ੍ਹਾਂ ਦਾ ਆਟੋਗ੍ਰਾਫ ਲਿਆ ਗਿਆ ਤਾਂ ਉਹ ਮੁਸਕੁਰਾ ਰਹੇ ਸਨ।

ਹੇਠਾਂ ਵੇਖੋ ਐਸ਼ਟਨ ਐਗਰ ਦੇ ਜ਼ਖਮੀ ਹੋਣ ਦਾ ਵੀਡੀਓ :

 


Tarsem Singh

Content Editor

Related News