''ਬਹੁਤ ਕੁਝ ਸਿੱਖਿਐ'': ਯਸ਼ਸਵੀ ਜਾਇਸਵਾਲ ਨੇ ਆਸਟ੍ਰੇਲੀਆ ਟੈਸਟ ਦੌਰੇ ''ਤੇ ਸਾਂਝੇ ਕੀਤੇ ਵਿਚਾਰ

Monday, Jan 06, 2025 - 06:53 PM (IST)

''ਬਹੁਤ ਕੁਝ ਸਿੱਖਿਐ'': ਯਸ਼ਸਵੀ ਜਾਇਸਵਾਲ ਨੇ ਆਸਟ੍ਰੇਲੀਆ ਟੈਸਟ ਦੌਰੇ ''ਤੇ ਸਾਂਝੇ ਕੀਤੇ ਵਿਚਾਰ

ਨਵੀਂ ਦਿੱਲੀ- ਭਾਰਤ ਦੇ ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੇ ਸੋਮਵਾਰ ਨੂੰ ਆਸਟ੍ਰੇਲੀਆ ਦੇ ਆਪਣੇ ਪਹਿਲੇ ਦੌਰੇ ਨੂੰ ਸਿੱਖਣ ਦਾ ਤਜਰਬਾ ਦੱਸਿਆ ਅਤੇ ਬਾਰਡਰ-ਗਾਵਸਕਰ ਟਰਾਫੀ ਵਿਚ ਆਸਟ੍ਰੇਲੀਆ ਤੋਂ 1-3 ਨਾਲ ਹਾਰ ਕੇ ਮਜ਼ਬੂਤੀ ਨਾਲ ਵਾਪਸੀ ਕਰਨ ਦਾ ਪ੍ਰਣ ਕੀਤਾ। 43.44 ਦੀ ਔਸਤ ਨਾਲ 391 ਦੌੜਾਂ ਬਣਾ ਕੇ ਸੀਰੀਜ਼ ਦੇ ਦੂਜੇ ਸਰਵੋਤਮ ਬੱਲੇਬਾਜ਼ ਰਹੇ 23 ਸਾਲਾ ਜਾਇਸਵਾਲ ਨੇ ਪਰਥ ਟੈਸਟ 'ਚ 161 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਜਿਸ ਨੇ ਭਾਰਤ ਦੀ 295 ਦੌੜਾਂ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ। 

ਜਾਇਸਵਾਲ ਨੇ ਦੋ ਅਰਧ ਸੈਂਕੜੇ ਵੀ ਜੜੇ ਪਰ ਭਾਰਤ ਐਤਵਾਰ ਨੂੰ ਸਿਡਨੀ ਵਿੱਚ ਪੰਜਵਾਂ ਅਤੇ ਆਖਰੀ ਟੈਸਟ ਛੇ ਵਿਕਟਾਂ ਨਾਲ ਹਾਰਨ ਤੋਂ ਬਾਅਦ ਇੱਕ ਦਹਾਕੇ ਵਿੱਚ ਪਹਿਲੀ ਵਾਰ ਟਰਾਫੀ ਨੂੰ ਬਰਕਰਾਰ ਰੱਖਣ ਵਿੱਚ ਅਸਫਲ ਰਿਹਾ। ਜਾਇਸਵਾਲ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਲਿਖਿਆ, "ਮੈਂ ਆਸਟਰੇਲੀਆ ਵਿੱਚ ਬਹੁਤ ਕੁਝ ਸਿੱਖਿਆ… ਬਦਕਿਸਮਤੀ ਨਾਲ, ਨਤੀਜਾ ਉਹ ਨਹੀਂ ਰਿਹਾ ਜਿਸਦੀ ਸਾਨੂੰ ਉਮੀਦ ਸੀ ਪਰ ਅਸੀਂ ਮਜ਼ਬੂਤੀ ਨਾਲ ਵਾਪਸ ਆਵਾਂਗੇ। ਤੁਹਾਡਾ ਸਮਰਥਨ ਸਭ ਕੁਝ ਹੈ।''

ਇਸ ਹਾਰ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਜਗ੍ਹਾ ਬਣਾਉਣ ਦੀਆਂ ਭਾਰਤ ਦੀਆਂ ਉਮੀਦਾਂ ਨੂੰ ਵੀ ਤੋੜ ਦਿੱਤਾ। ਹੁਣ ਫਾਈਨਲ ਵਿੱਚ ਆਸਟਰੇਲੀਆ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ। ਭਾਰਤ ਦੀ ਹਾਰ ਨੇ ਪ੍ਰਸ਼ੰਸਕਾਂ ਅਤੇ ਮਾਹਰਾਂ ਨੂੰ ਨਿਰਾਸ਼ ਕੀਤਾ ਹੈ ਪਰ ਅਨੁਭਵੀ ਕ੍ਰਿਕਟਰ ਸੁਨੀਲ ਗਾਵਸਕਰ ਨੇ ਜਾਇਸਵਾਲ ਅਤੇ ਨਿਤੀਸ਼ ਕੁਮਾਰ ਰੈੱਡੀ ਵਰਗੇ ਨੌਜਵਾਨ ਪ੍ਰਤਿਭਾਵਾਂ ਦਾ ਸਮਰਥਨ ਕੀਤਾ ਹੈ ਅਤੇ ਉਨ੍ਹਾਂ ਖਿਡਾਰੀਆਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਜੋ ਸਭ ਤੋਂ ਵੱਧ ਆਪਣੀਆਂ ਵਿਕਟਾਂ ਦੀ ਕਦਰ ਕਰਦੇ ਹਨ। ਉਨ੍ਹਾਂ ਕਿਹਾ, ''ਉਹ ਭਾਰਤ ਅਤੇ ਆਪਣੇ ਲਈ ਨਾਮ ਕਮਾਉਣ ਦੇ ਭੁੱਖੇ ਹਨ। ਅਜਿਹੇ ਖਿਡਾਰੀਆਂ ਦੀ ਲੋੜ ਹੈ। ਤੁਹਾਨੂੰ ਅਜਿਹੇ ਖਿਡਾਰੀਆਂ ਦੀ ਜ਼ਰੂਰਤ ਹੈ ਜੋ ਆਪਣੀ ਵਿਕਟ ਦੀ ਰੱਖਿਆ ਆਪਣੀ ਜਾਨ ਵਾਂਗ ਕਰਦੇ ਹਨ।''


author

Tarsem Singh

Content Editor

Related News