MI vs DC, IPL Final: ਸਹਿਵਾਗ ਨੇ ਕੀਤੀ ਭਵਿੱਖਬਾਣੀ, ਇਸ ਗੇਂਦਬਾਜ ਨੂੰ ਮਿਲੇਗੀ ਪਰਪਲ ਕੈਪ

Tuesday, Nov 10, 2020 - 07:48 PM (IST)

MI vs DC, IPL Final: ਸਹਿਵਾਗ ਨੇ ਕੀਤੀ ਭਵਿੱਖਬਾਣੀ, ਇਸ ਗੇਂਦਬਾਜ ਨੂੰ ਮਿਲੇਗੀ ਪਰਪਲ ਕੈਪ

ਸਪੋਰਟਸ ਡੈਸਕ : ਮੁੰਬਈ ਇੰਡੀਅਨਸ ਅਤੇ ਦਿੱਲੀ ਕੈਪੀਟਲਸ ਵਿਚਾਲੇ ਆਈ.ਪੀ.ਐੱਲ. 2020 ਦਾ ਫਾਈਨਲ ਮੈਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਉਥੇ ਹੀ ਇਸ ਮੁਕਾਬਲੇ 'ਚ ਜਸਪ੍ਰੀਤ ਬੁਮਰਾਹ (27 ਵਿਕਟਾਂ) ਅਤੇ ਕਗਿਸੋ ਰਬਾਡਾ (29 ਵਿਕਟਾਂ) ਵਿਚਾਲੇ ਪਰਪਲ ਕੈਪ ਲਈ ਵੀ ਜੰਗ ਜਾਰੀ ਰਹੇਗੀ। ਹਾਲਾਂਕਿ ਪਹਿਲਾਂ ਭਾਰਤੀ ਕ੍ਰਿਕਟਰ ਵੀਰੇਂਦਰ ਸਹਿਵਾਗ ਨੇ ਬੁਮਰਾਹ ਦੀ ਥਾਂ ਰਬਾਡਾ 'ਤੇ ਦਾਅ ਲਗਾਇਆ ਹੈ। 

ਮੈਚ ਤੋਂ ਪਹਿਲਾਂ ਇੱਕ ਕ੍ਰਿਕਟ ਵੈੱਬਸਾਈਟ ਨਾਲ ਗੱਲਬਾਤ ਦੌਰਾਨ ਸਹਿਵਾਗ ਨੇ ਕਿਹਾ ਕਿ ਪਰਪਲ ਕੈਪ ਦੀ ਦੌੜ 'ਚ ਰਬਾਡਾ ਦੀ ਜਿੱਤ ਹੋਵੇਗੀ। ਹਾਲਾਂਕਿ ਸਹਿਵਾਗ ਨੇ ਇਹ ਵੀ ਕਿਹਾ ਕਿ ਬੁਮਰਾਹ ਤਾਂ ਬੁਮਰਾਹ ਹਨ, ਉਹ ਕਦੇ ਵੀ ਪਲਟਵਾਰ ਕਰ ਸਕਦੇ ਹਨ ਪਰ ਸਹਿਵਾਗ ਨੇ ਦਾਅ ਰਬਾਡਾ 'ਤੇ ਹੀ ਖੇਡਿਆ।

ਜ਼ਿਕਰਯੋਗ ਹੈ ਕਿ ਦਿੱਲੀ ਖ਼ਿਲਾਫ਼ ਪਿਛਲੇ ਮੈਚ 'ਚ ਬੁਮਰਾਹ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 4 ਵਿਕਟਾਂ ਆਪਣੇ ਨਾਮ ਕੀਤੀਆਂ ਸਨ ਅਤੇ ਪਰਪਲ ਕੈਪ ਰਬਾਡਾ ਤੋਂ ਖੌਹ ਲਈ ਸੀ ਪਰ ਦਿੱਲੀ ਅਤੇ ਸਨਰਾਈਜਰਸ ਹੈਦਰਾਬਾਦ ਵਿਚਾਲੇ ਖੇਡੇ ਗਏ ਦੂਜੇ ਕੁਆਲੀਫਾਇਰ 'ਚ ਰਬਾਡਾ ਨੇ ਇੱਕ ਵਾਰ ਫਿਰ ਪਰਪਲ ਕੈਪ ਹਾਸਲ ਕੀਤੀ ਸੀ। ਬੁਮਰਾਹ ਨੇ 14 ਮੈਚਾਂ 'ਚ 27 ਵਿਕਟਾਂ ਹਾਸਲ ਕੀਤੀਆਂ ਹਨ ਜਿਸ 'ਚ 14 ਦੌੜਾਂ 'ਤੇ 4 ਵਿਕਟਾਂ ਉਨ੍ਹਾਂ ਦਾ ਬਿਹਤਰੀਨ ਰਿਹਾ ਹੈ। ਉਥੇ ਹੀ ਰਬਾਡਾ ਨੇ 16 ਮੈਚਾਂ 'ਚ 29 ਵਿਕਟਾਂ ਹਾਸਲ ਕੀਤੀਆਂ ਹਨ ਜਿਸ 'ਚ 4/24 ਬਿਹਤਰੀਨ ਸੀ।


author

Inder Prajapati

Content Editor

Related News