ਮੇਸੀ ਦੇ ਬਿਨਾਂ ਵੀ ਜਿੱਤਿਆ ਅਰਜਨਟੀਨਾ, ਵਿਸ਼ਵ ਕੱਪ ’ਚ ਜਗ੍ਹਾ ਬਣਾਉਣ ਤੋਂ ਇਕ ਅੰਕ ਦੂਰ
Sunday, Mar 23, 2025 - 02:56 PM (IST)

ਮੋਂਟੇਵੀਡੀਓ– ਅਰਜਨਟੀਨਾ ਨੇ ਲਿਓਨਲ ਮੇਸੀ ਦੇ ਬਿਨਾਂ ਵੀ ਦੱਖਣੀ ਅਮਰੀਕੀ ਵਿਸ਼ਵ ਕੱਪ ਕੁਆਲੀਫਾਇੰਗ ਮੈਚ ਵਿਚ ਉਰੂਗਵੇ ਨੂੰ 1-0 ਨਾ ਹਰਾ ਦਿੱਤਾ। ਥਿਆਗੋ ਅਲਮਾਡਾ ਨੇ ਸ਼ੁੱਕਰਵਾਰ ਨੂੰ ਖੇਡੇ ਗਏ ਮੈਚ ਵਿਚ 68ਵੇਂ ਮਿੰਟ ਵਿਚ ਫੈਸਲਾਕੁੰਨ ਗੋਲ ਕੀਤਾ, ਜਿਸ ਨਾਲ ਸਾਬਕਾ ਚੈਂਪੀਅਨ ਅਰਜਨਟੀਨਾ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਵਿਚ ਸਿੱਧੀ ਐਂਟਰੀ ਹਾਸਲ ਕਰਨ ਤੋਂ ਸਿਰਫ ਇਕ ਅੰਕ ਦੂਰ ਰਹਿ ਗਿਆ ਹੈ। ਅਰਜਨਟੀਨਾ ਦੱਖਣੀ ਅਮਰੀਕੀ ਕੁਆਲੀਫਾਇੰਗ ਵਿਚ 13 ਮੈਚਾਂ ਤੋਂ ਬਾਅਦ 28 ਅੰਕਾਂ ਨਾਲ ਸਭ ਤੋਂ ਅੱਗੇ ਬਣਿਆ ਹੋਇਆ ਹੈ ਤੇ ਜੇਕਰ ਉਹ ਮੰਗਲਵਾਰ ਨੂੰ ਬ੍ਰਾਜ਼ੀਲ ਵਿਰੁੱਧ ਘਰੇਲੂ ਧਰਤੀ ’ਤੇ ਹੋਣ ਵਾਲੇ ਮੈਚ ਨੂੰ ਡਰਾਅ ਕਰਵਾਉਣ ਵਿਚ ਸਫਲ ਹੋ ਜਾਂਦਾ ਹੈ ਤਾਂ ਵਿਸ਼ਵ ਕੱਪ ਵਿਚ ਆਪਣੀ ਜਗ੍ਹਾ ਪੱਕੀ ਕਰ ਲਵੇਗਾ।