ਅਨੁਸ਼ਕਾ ਸ਼ਰਮਾ ਨੇ ਵਿਰਾਟ ਦੀ ਭਾਬੀ ਲਈ ਲਿਖੀ ਦਿਲ ਨੂੰ ਛੂਹ ਲੈਣ ਵਾਲੀ ਪੋਸਟ, ਦਰਾਣੀ-ਜੇਠਾਣੀ ਦਾ ਕੁਝ ਇੰਝ ਹੈ ਰਿਸ਼ਤਾ

Wednesday, Oct 22, 2025 - 03:55 PM (IST)

ਅਨੁਸ਼ਕਾ ਸ਼ਰਮਾ ਨੇ ਵਿਰਾਟ ਦੀ ਭਾਬੀ ਲਈ ਲਿਖੀ ਦਿਲ ਨੂੰ ਛੂਹ ਲੈਣ ਵਾਲੀ ਪੋਸਟ, ਦਰਾਣੀ-ਜੇਠਾਣੀ ਦਾ ਕੁਝ ਇੰਝ ਹੈ ਰਿਸ਼ਤਾ

ਸਪੋਰਟਸ ਡੈਸਕ- ਬਹੁਤ ਹੀ ਘੱਟ ਹੁੰਦਾ ਹੈ ਜਦੋਂ ਅਨੁਸ਼ਕਾ ਸ਼ਰਮਾ ਆਪਣੀ ਨਿੱਜੀ ਜ਼ਿੰਦਗੀ ਦੇ ਪਲਾਂ ਜਾਂ ਕਰੀਬੀਆਂ ਬਾਰੇ ਸੋਸ਼ਲ ਮੀਡੀਆ 'ਤੇ ਕੁਝ ਸਾਂਝਾ ਕਰਦੀ ਹੈ। ਉਸਦੇ ਜ਼ਿਆਦਾਤਰ ਪੋਸਟ ਪਤੀ ਵਿਰਾਟ ਕੋਹਲੀ ਲਈ ਹੀ ਹੁੰਦੇ ਹਨ, ਜਿਸ ਵਿੱਚ ਉਹ ਕਦੇ ਉਨ੍ਹਾਂ ਦਾ ਹੌਸਲਾ ਵਧਾਉਂਦੀ ਨਜ਼ਰ ਆਉਂਦੀ ਹੈ ਤੇ ਕਦੇ ਉਨ੍ਹਾਂ ਦੀ ਤਾਰੀਫ਼ ਕਰਦੀ ਹੈ। ਹਾਲਾਂਕਿ, ਹੁਣ ਅਨੁਸ਼ਕਾ ਨੇ ਵਿਰਾਟ ਕੋਹਲੀ ਦੀ ਭਾਬੀ ਯਾਨੀ ਆਪਣੀ ਜੇਠਾਣੀ ਚੇਤਨਾ ਕੋਹਲੀ ਲਈ ਇੱਕ ਪੋਸਟ ਲਿਖਿਆ ਹੈ, ਜਿਸ ਦੀ ਫੈਨਜ਼ ਵਿੱਚ ਖੂਬ ਚਰਚਾ ਹੈ।

ਅਨੁਸ਼ਕਾ ਸ਼ਰਮਾ ਨੇ ਕੀਤੀ ਵਿਰਾਟ ਕੋਹਲੀ ਦੀ ਭਾਬੀ ਦੀ ਤਾਰੀਫ਼
ਅਨੁਸ਼ਕਾ ਸ਼ਰਮਾ ਨੇ ਆਪਣੀ ਜੇਠਾਣੀ ਦੇ ਯੋਗ ਪ੍ਰਤੀ ਸਮਰਪਣ (Dedication) ਦੀ ਤਾਰੀਫ਼ ਕੀਤੀ. ਉਨ੍ਹਾਂ ਨੇ ਇੰਸਟਾਗ੍ਰਾਮ ਸਟੋਰੀ 'ਤੇ ਚੇਤਨਾ ਦੀ ਸਾੜ੍ਹੀ ਵਿੱਚ ਯੋਗ ਕਰਦੇ ਹੋਏ ਇੱਕ ਤਸਵੀਰ ਸਾਂਝੀ ਕੀਤੀ।

PunjabKesari

ਅਨੁਸ਼ਕਾ ਨੇ ਤਸਵੀਰ ਦੇ ਨਾਲ ਲਿਖਿਆ: "ਹਰ ਆਸਣ ਵਿੱਚ, ਉਹ ਯੋਗ ਨੂੰ ਹੀ ਦਰਸਾਉਂਦੀ ਹੈ—ਤਾਕਤ, ਸ਼ਾਲੀਨਤਾ ਅਤੇ ਸਥਿਰਤਾ, ਸਭ ਦਾ ਤਾਲਮੇਲ (harmony)। ਚੈਟਸ, ਮੈਨੂੰ ਤੁਹਾਡੇ 'ਤੇ ਬਹੁਤ ਮਾਣ ਹੈ".

ਚੇਤਨਾ ਕੋਹਲੀ ਨੇ ਜਦੋਂ ਦੇਵਰਾਨੀ ਅਨੁਸ਼ਕਾ ਦਾ ਇਹ ਪੋਸਟ ਦੇਖਿਆ, ਤਾਂ ਉਨ੍ਹਾਂ ਨੇ ਇਸ ਨੂੰ ਤੁਰੰਤ ਇੰਸਟਾਗ੍ਰਾਮ 'ਤੇ ਦੁਬਾਰਾ ਸਾਂਝਾ ਕੀਤਾ ਅਤੇ ਨਾਲ ਹੀ ਲਿਖਿਆ, "ਬਹੁਤ ਬਹੁਤ ਧੰਨਵਾਦ"।

 

 
 
 
 
 
 
 
 
 
 
 
 
 
 
 
 

A post shared by Chetna Kohli (@_chetnakohli)

ਦੇਵਰਾਨੀ-ਜੇਠਾਣੀ ਦਾ ਗਹਿਰਾ ਰਿਸ਼ਤਾ
ਚੇਤਨਾ, ਵਿਰਾਟ ਕੋਹਲੀ ਦੇ ਵੱਡੇ ਭਰਾ ਵਿਕਾਸ ਕੋਹਲੀ ਦੀ ਪਤਨੀ ਹੈ। ਵਿਕਾਸ ਕੋਹਲੀ, ਵਿਰਾਟ ਦੇ ਕੁਝ ਕਾਰੋਬਾਰ (Business) ਸੰਭਾਲਦੇ ਹਨ। ਇਸ ਤਰ੍ਹਾਂ ਵਿਕਾਸ ਅਤੇ ਵਿਰਾਟ ਕੋਹਲੀ ਵਿੱਚ ਬਹੁਤ ਪਿਆਰ ਹੈ, ਉਸੇ ਤਰ੍ਹਾਂ ਉਨ੍ਹਾਂ ਦੀਆਂ ਪਤਨੀਆਂ ਯਾਨੀ ਚੇਤਨਾ ਅਤੇ ਅਨੁਸ਼ਕਾ ਦਾ ਵੀ ਗਹਿਰਾ ਰਿਸ਼ਤਾ ਹੈ।

ਚੇਤਨਾ ਦਿੱਲੀ ਵਿੱਚ ਰਹਿੰਦੀ ਹੈ। ਉਹ ਅਕਸਰ ਹੀ ਇੰਸਟਾਗ੍ਰਾਮ 'ਤੇ ਆਪਣੇ ਯੋਗਾਭਿਆਸ ਦੀਆਂ ਝਲਕੀਆਂ ਸਾਂਝੀਆਂ ਕਰਦੀ ਰਹਿੰਦੀ ਹੈ। ਚੇਤਨਾ ਉਦੋਂ ਸੁਰਖੀਆਂ ਵਿੱਚ ਆ ਗਈ ਸੀ, ਜਦੋਂ ਵਿਰਾਟ ਅਤੇ ਅਨੁਸ਼ਕਾ ਦੇ ਵਿਆਹ ਦੌਰਾਨ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋਏ ਸਨ।
 


author

Tarsem Singh

Content Editor

Related News