ਸਪੇਨ ਦੌਰੇ ਲਈ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ

Friday, Jan 18, 2019 - 09:11 PM (IST)

ਸਪੇਨ ਦੌਰੇ ਲਈ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ

ਨਵੀਂ ਦਿੱਲੀ— ਹਾਕੀ ਇੰਡੀਆ ਨੇ ਸਪੇਨ ਦੌਰੇ ਦੇ ਲਈ ਸ਼ੁੱਕਰਵਾਰ ਨੂੰ 18 ਮੈਂਬਰੀ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਹੈ। 26 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਦੌਰੇ ਦੇ ਲਈ ਰਾਣੀ ਨੂੰ ਕਪਤਾਨ ਤੇ ਸਵਿਤਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਭਾਰਤੀ ਟੀਮ ਸਪੇਨ ਦੇ ਨਾਲ 4 ਮੈਚ ਖੇਡੇਗੀ ਤਾਂ ਉਸਦੇ 2 ਮੈਚ ਮਹਿਲਾ ਹਾਕੀ ਵਿਸ਼ਵ ਕੱਪ 2018 ਦੀ ਉਪ ਜੇਤੂ ਆਇਰਲੈਂਡ ਦੇ ਨਾਲ ਖੇਡੇਗੀ। ਭਾਰਤੀ ਟੀਮ 24 ਜਨਵਰੀ ਨੂੰ ਬੈਂਗਲੁਰੂ ਤੋਂ ਸਪੇਨ ਦੌਰੇ ਦੇ ਲਈ ਰਵਾਨਾ ਹੋਵੇਗੀ, ਜਿੱਥੇ ਉਹ ਪਿਛਲੇ 2 ਹਫਤੇ ਤੋਂ ਰਾਸ਼ਟਰੀ ਕੈਂਪ ਦੇ ਲਈ ਰੁੱਕੀ ਹੋਈ ਸੀ। ਸਪੇਨ ਦੌਰੇ ਦੇ ਲਈ ਭਾਰਤੀ ਟੀਮ 'ਚ ਡਿਫੇਂਡਰ ਸੁਸ਼ੀਲਾ ਚਾਨੂ ਦੀ ਵਾਪਸੀ ਹੋਈ ਹੈ, ਜੋ ਸੱਟ ਲੱਗਣ ਦੇ ਕਾਰਨ ਪਿਛਲੇ ਸਾਲ 2018 ਮਹਿਲਾ ਵਿਸ਼ਵ ਕੱਪ ਤੇ ਜਕਾਰਤਾ 'ਚ ਹੋਏ 18ਵੇਂ ਏਸ਼ੀਆਈ ਖੇਡਾਂ 'ਚ ਸ਼ਾਮਲ ਨਹੀਂ ਹੋਈ ਸੀ।
ਭਾਰਤੀ ਟੀਮ ਇਸ ਪ੍ਰਕਾਰ ਹੈ—
ਗੋਲਕੀਪਰ— ਸਵਿਤਾ (ਉਪ ਕਪਤਾਨ), ਰਜਨੀ ਏਤਿਮਾਰਪੁ, ਡਿਫੇਂਡਰ- ਰੀਨਾ ਖੋਖਰ, ਦੀਪ ਗ੍ਰੇਸ ਏਕਾ, ਸਲੀਮਾ ਟੇਟੇ, ਨਿੱਕੀ ਪ੍ਰਧਾਨ, ਗੁਰਜੀਤ ਕੌਰ, ਸੁਸ਼ੀਲਾ ਚਾਨੂ, ਮਿਡਫੀਲਡਰ- ਲਿਲਿਮਾ ਮਿੰਜ, ਕ੍ਰਿਸ਼ਮਾ ਯਾਦਵ, ਸੋਨਿਕਾ, ਨੇਹਾ ਗੋਇਲ, ਫਾਰਵਰਡ- ਰਾਣੀ (ਕਪਤਾਨ), ਵੰਦਨਾ ਕਟਾਰੀਆ, ਨਵਨੀਤ ਕੌਰ, ਲਾਲਰੇਮਸਿਆਮੀ, ਉਦਿਤਾ, ਨਵਜੋਤ ਕੌਰ ਸ਼ੌਭਿਤ ਰਾਜ।


Related News