ਅੰਕਿਤਾ ਨੂੰ ਗਵਾਲੀਅਰ ਆਈ.ਟੀ.ਐੱਫ. ਦਾ ਖਿਤਾਬ

Saturday, Mar 17, 2018 - 03:01 PM (IST)

ਅੰਕਿਤਾ ਨੂੰ ਗਵਾਲੀਅਰ ਆਈ.ਟੀ.ਐੱਫ. ਦਾ ਖਿਤਾਬ

ਗਵਾਲੀਅਰ, (ਬਿਊਰੋ)— ਅੰਕਿਤਾ ਰੈਨਾ ਨੇ ਅੱਜ ਇੱਥੇ 25,000 ਡਾਲਰ ਇਨਾਮੀ ਆਈ.ਟੀ.ਐੱਫ. ਮਹਿਲਾ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਦੂਜਾ ਦਰਜਾ ਪ੍ਰਾਪਤ ਅਮਨਡਾਈਨ ਹੇਸ ਨੂੰ ਸਿੱਧੇ ਸੈਟਾਂ 'ਚ ਹਰਾ ਕੇ ਪਿਛਲੇ ਤਿੰਨ ਸਾਲ ਤੋਂ ਵੀ ਵੱਧ ਸਮੇਂ 'ਚ ਆਪਣਾ ਪਹਿਲਾ ਖਿਤਾਬ ਜਿੱਤਿਆ। 

ਪਿਛਲੇ ਕੁਝ ਮਹੀਨਿਆਂ ਤੋਂ ਸ਼ਾਨਦਾਰ ਫਾਰਮ 'ਚ ਚਲ ਰਹੀ ਇਸ ਭਾਰਤੀ ਖਿਡਾਰਨ ਨੇ ਫਰਾਂਸੀਸੀ ਖਿਡਾਰਨ ਨੂੰ ਇਕ ਘੰਟੇ 25 ਮਿੰਟ ਤੱਕ ਚਲੇ ਮੈਚ 'ਚ 6-2, 7-5 ਨਾਲ ਹਰਾਇਆ। ਅੰਕਿਤਾ ਨੇ ਇਸ ਤੋਂ ਪਹਿਲਾਂ ਆਖਰੀ ਵਾਰ ਦਸੰਬਰ 2014 'ਚ ਪੁਣੇ ਆਈ.ਟੀ.ਐੱਫ. ਦੇ ਰੂਪ 'ਚ ਆਪਣਾ ਆਖਰੀ ਖਿਤਾਬ ਜਿੱਤਿਆ ਸੀ। ਇਹ ਕੁੱਲ ਮਿਲਾ ਕੇ ਅੰਕਿਤਾ ਦੇ ਕਰੀਅਰ ਦਾ ਛੇਵਾਂ ਖਿਤਾਬ ਹੈ। ਪਿਛਲੇ 6 ਸਾਲਾਂ 'ਚ ਉਨ੍ਹਾਂ ਨੂੰ 9 ਹੋਰ ਫਾਈਨਲਸ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਡਬਲਜ਼ 'ਚ ਇਸ 25 ਸਾਲਾ ਖਿਡਾਰਨ ਨੇ 12 ਖਿਤਾਬ ਜਿੱਤੇ ਹਨ।


Related News