ਗੋਲਫ ਟੂਰਨਾਮੈਂਟ : ਲਾਹਿੜੀ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ
Saturday, Jun 01, 2019 - 12:36 PM (IST)

ਡਬਲਿਨ— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਇੱਥੇ ਸ਼ੁੱਕਰਵਾਰ ਨੂੰ ਮੈਮੋਰੀਅਲ ਟੂਰਨਾਮੈਂਟ 'ਚ ਪੰਜ ਅੰਡਰ 67 ਦੇ ਸ਼ਾਨਦਾਰ ਕਾਰਡ ਨਾਲ ਸੰਯੁਕਤ ਤੀਜੇ ਸਥਾਨ 'ਤੇ ਚਲ ਰਹੇ ਹਨ ਜਦਕਿ ਸ਼ੁਭੰਕਰ ਸ਼ਰਮਾ ਨੇ ਇਕ ਓਵਰ 73 ਦਾ ਕਾਰਡ ਖੇਡਿਆ ਜਿਸ ਨਾਲ ਉਹ ਸਾਂਝੇ 64ਵੇਂ ਸਥਾਨ 'ਤੇ ਹਨ। ਲਾਹਿੜੀ ਨੇ ਬੈਕ ਨਾਈਨ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ 'ਚ ਬਰਡੀ ਦੀ ਹੈਟ੍ਰਿਕ ਵੀ ਸ਼ਾਮਲ ਰਹੀ। ਇਹ ਭਾਰਤੀ ਮਾਰਕ ਲੇਸ਼ਮੈਨ ਅਤੇ ਮਾਰਟਿਨ ਕੇਮੇਰ ਦੇ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਚਲ ਰਿਹਾ ਹੈ। ਜਦਕਿ ਸ਼ਰਮਾ ਅੰਤਿਮ 9 ਹੋਲ 'ਚ ਤਿੰਨ ਬੋਗੀ ਕਰ ਬੈਠੇ।