ਹੋਂਡਾ ਕਲਾਸਿਕ ''ਚ ਲਾਹਿੜੀ ਸੰਯੁਕਤ 13ਵੇਂ ਸਥਾਨ ''ਤੇ
Saturday, Mar 02, 2019 - 02:07 PM (IST)

ਫਲੋਰਿਡਾ— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਇੱਥੇ ਹੋਂਡਾ ਕਲਾਸਿਕ ਗੋਲਫ ਟੂਰਨਾਮੈਂਟ ਦੇ ਦੂਜੇ ਦੌਰ 'ਚ ਇਵਨ ਪਾਰ 70 ਦੇ ਕਾਰਡ ਨਾਲ ਸੰਯੁਕਤ 13ਵੇਂ ਸਥਾਨ 'ਤੇ ਚਲ ਰਹੇ ਹਨ। ਲਾਹਿੜੀ ਪਿਛਲੇ ਦੋ ਟੂਰਨਾਮੈਂਟ ਡੇਜ਼ਰਟ ਕਲਾਸਿਕ ਅਤੇ ਜੇਨੇਸਿਸ ਓਪਨ 'ਚ ਕੱਟ ਤੋਂ ਖੁੰਝੇ ਗਏ ਸਨ। ਉਹ ਤਿੰਨ ਅੰਡਰ ਦੇ ਕੁਲ ਸਕੋਰ ਨਾਲ ਸੰਯੁਕਤ 13ਵੇਂ ਸਥਾਨ 'ਤੇ ਚਲ ਰਹੇ ਹਨ। ਉਹ ਜੋਨਾਥਨ ਵੇਗਾਸ (64, 73), ਕੋਰੀਆਈ ਸੁੰਗਜਾਏ ਇਮ ਅਤੇ ਅਮਰੀਕਾ ਦੇ ਕੇਥ ਮਿਸ਼ੇਲ ਦੇ ਨਾਲ 6 ਅੰਡਰ ਦੇ ਸਕੋਰ ਦੇ ਨਾਲ ਸੰਯੁਕਤ ਪਹਿਲੇ ਸਥਾਨ 'ਤੇ ਬਣੇ ਹੋਏ ਹਨ।