ਸਚਿਨ-ਸੌਰਭ ਤੋਂ ਬਾਅਦ ਕੁੰਬਲੇ ਨੇ ਵੀ ਦਿੱਤਾ ਭਾਰਤੀ ਟੀਮ ਨੂੰ ਪਾਕਿ ਖਿਲਾਫ ਜਿੱਤ ਦਾ ਗੁਰੂ ਮੰਤਰ

06/16/2019 1:48:19 PM

ਨਵੀਂ ਦਿੱਲੀ : 12ਵੇਂ ਵਰਲਡ ਕੱਪ ਦੇ 22ਵੇਂ ਮੁਕਾਬਲੇ ਵਿਚ ਅੱਜ ਭਾਰਤ-ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਵਿਰਾਟ ਦੀ ਅਗਵਾਈ ਵਿਚ ਪਹਿਲੀ ਵਾਰ ਭਾਰਤੀ ਟੀਮ ਵਰਲਡ ਕੱਪ ਖੇਡ ਰਹੀ ਹੈ ਅਤੇ ਇਸ ਟੂਰਨਾਮੈਂਟ ਵਿਚ ਵੀ ਵਿਰਾਟ ਬਤੌਰ ਕਪਤਾਨ ਪਹਿਲੀ ਵਾਰ ਖੇਡ ਰਹੇ ਹਨ। ਉੱਥੇ ਹੀ ਮੈਨਚੈਸਟਰ ਵਿਚ ਹੋਣ ਵਾਲੇ ਮੁਕਾਬਲੇ 'ਤੇ ਦੁਨੀਆ ਭਰ ਦੇ ਕ੍ਰਿਕਟ ਪ੍ਰੇਮੀਆਂ ਦੇ ਨਾਲ ਦੋਵੇਂ ਦੇਸ਼ਾਂ ਦੇ ਕ੍ਰਿਕਟ ਮਾਹਰਾਂ ਦੀ ਵੀ ਨਜ਼ਰ ਹੈ। 

ਦੋਵੇਂ ਹੀ ਟੀਮਾਂ ਦੇ ਸਾਬਕਾ ਖਿਡਾਰੀ ਅਤੇ ਕਪਤਾਨ ਆਪਣੀ-ਆਪਣੀ ਟੀਮਾਂ ਨੂੰ ਆਪਣਾ ਤਜ਼ਰਬਾ ਦਸ ਚੁੱਕੇ ਹਨ ਅਤੇ ਮੈਚ ਲਈ ਸੁਝਾਅ ਵੀ ਦੇ ਚੁੱਕੇ ਹਨ। ਅਜਿਹੇ 'ਚ ਭਾਰਤੀ ਟੀਮ ਨੂੰ ਵੀ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ, ਅਤੇ ਸੌਰਭ ਗਾਂਗੁਲੀ ਤੋਂ ਬਾਅਦ ਸਭ ਤੋਂ ਸਫਲ ਗੇਂਦਬਾਜ਼ ਅਨਿਲ ਕੁੰਬਲੇ ਨੇ ਵੀ ਆਪਣੇ ਸੁਝਾਅ ਦਿੱਤੇ ਹਨ।

ਦਬਾਅ 'ਚ ਨਾ ਆਏੇ ਭਾਰਤ
PunjabKesari
ਅਨਿਲ ਕੁੰਬਲੇ ਨੇ ਕਿਹਾ, ''ਦੋਵੇਂ ਦੇਸ਼ ਇਕ-ਦੂਜੇ ਖਿਲਾਫ ਬਹੁਤ ਘੱਟ ਖੇਡਦੇ ਹਨ ਇਸ ਲਈ ਮੁਕਾਬਲੇ ਨੂੰ ਲੈ ਕੇ ਉਮੀਦਾਂ ਕਾਫੀ ਵੱਧ ਜਾਂਦੀਆਂ ਹਨ। ਭਾਰਤ-ਪਾਕਿਸਤਾਨ ਦੇ ਮੈਚ ਹਮੇਸ਼ਾ ਤੋਂ ਸਭ ਤੋਂ ਵੱਡੇ ਮੁਕਾਬਲੇ ਦ ੇਤੌਰ 'ਤੇ ਰਹੇ ਹਨ। ਆਈ. ਸੀ. ਸੀ. ਨੂੰ ਵੀ ਪਤਾ ਹੈ, ਉਨ੍ਹਾਂ ਨੇ ਜਿਵੇਂ ਹੀ ਭਾਰਤ-ਪਾਕਿ ਮੈਚ ਦੀ ਟਿਕਟ ਵਿਕਰੀ ਸ਼ੁਰੂ ਕੀਤੀ 15 ਮਿੰਟ ਦੇ ਅੰਦਰ ਸਾਰੇ ਟਿਕਟ ਵਿਕ ਗਏ।''


Related News