ਆਂਦ੍ਰੇ ਰਸੇਲ ਦੀ ਵੈਸਟਇੰਡੀਜ਼ ਟੀ-20 ਟੀਮ ''ਚ ਵਾਪਸੀ

12/10/2023 6:35:49 PM

ਬਾਰਬਾਡੋਸ– ਇੰਗਲੈਂਡ ਵਿਰੁੱਧ 5 ਘਰੇਲੂ ਟੀ-20 ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਵੈਸਟਇੰਡੀਜ਼ ਦੀ ਟੀਮ ਵਿੱਚ ਆਂਦ੍ਰੇ ਰਸੇਲ ਦੀ ਵਾਪਸੀ ਹੋਈ ਹੈ। ਰਸੇਲ ਆਖਰੀ ਵਾਰ 2021 ਵਿਚ ਸੰਯੁਕਤ ਅਰਬ ਅਮੀਰਾਤ ਤੇ ਓਮਾਨ ਵਿੱਚ ਟੀ-20 ਵਿਸ਼ਵ ਕੱਪ ਵਿੱਚ ਵੈਸਟਇੰਡੀਜ਼ ਟੀਮ ਨਾਲ ਦਿਸਿਆ ਸੀ।

ਇਹ ਵੀ ਪੜ੍ਹੋ- IND vs SA ਟੀ20 ਸੀਰੀਜ਼ ਤੋਂ ਪਹਿਲਾ ਦੱਖਣੀ ਅਫਰੀਕਾ ਨੂੰ ਲੱਗਾ ਝਟਕਾ, ਸਟਾਰ ਖਿਡਾਰੀ ਹੋਇਆ ਬਾਹਰ
ਟੀ-20 ਦੇ ਧਾਕੜ ਬੱਲੇਬਾਜ਼ ਨੇ ਆਪਣੇ ਕਰੀਅਰ ਵਿੱਚ 167 ਦੀ ਸਟ੍ਰਾਈਕ ਰੇਟ ਨਾਲ ਤਕਰੀਬਨ 8000 ਦੌੜਾਂ ਬਣਾਈਆਂ ਹਨ। ਨਵੀਂ ਟੀਮ ਵਿੱਚ ਉਸ ਦੇ ਨਾਲ ਮੈਥਿਊ ਫੋਡਰ ਵੀ ਸ਼ਾਮਲ ਹੈ, ਜਿਸ ਨੇ ਹਾਲ ਹੀ ਵਿੱਈਚ ਇੰਗਲੈਂਡ ਵਿਰੁੱਧ ਵਨ ਡੇ ਲੜੀ ਵਿੱਚ ਪ੍ਰਭਾਵਿਤ ਕੀਤਾ ਤੇ ਹਾਲ ਦੇ ਘਰੇਲੂ ਟੀ-20 ਸੀਜ਼ਨ ਵਿੱਚ ਸਫਲਤਾ ਦੇ ਚੋਟੀ ’ਤੇ ਰਿਹਾ ਸੀ।

ਇਹ ਵੀ ਪੜ੍ਹੋ- ਕੈਨੇਡਾ ’ਤੇ ਵੱਡੀ ਜਿੱਤ ਨਾਲ ਭਾਰਤ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ’ਚ
ਵਿੰਡੀਜ਼ ਟੀਮ ਇਸ ਤਰ੍ਹਾਂ ਹੈ-ਰੋਵਮੈਨ ਪਾਵੈੱਲ (ਕਪਤਾਨ), ਸ਼ਾਈ ਹੋਪ (ਉਪ ਕਪਤਾਨ), ਰੋਸਟਨ ਚੇਜ਼, ਮੈਥਿਊ ਫੋਡਰ, ਸ਼ਿਮਰੋਨ ਹੈੱਟਮਾਇਰ, ਜੈਸਨ ਹੋਲਡਰ, ਅਕੀਲ ਹੁਸੈਨ, ਅਲਜ਼ਾਰੀ ਜੋਸੇਫ, ਬ੍ਰੈਂਡਨ ਕਿੰਗ, ਕਾਇਲ ਮਾਇਰਸ, ਗੁਡਾਕੇਸ਼ ਮੋਤੀ, ਨਿਕੋਲਸ ਪੂਰਨ, ਆਂਦ੍ਰੇ ਰਸੇਲ, ਸ਼ੇਰਫੇਨ ਰਦਰਫੋਰਡ, ਰੋਮਾਰੀਓ ਸ਼ੈਫਰਡ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News