ਵਿੰਡੀਜ਼ ਦੀ ਸਫਲਤਾ ਲਈ ਹਮਲਾਵਰ ਅਹਿਮ : ਹੋਲਡਰ
Friday, May 31, 2019 - 11:37 PM (IST)

ਨਾਟਿੰਘਮ— ਵਿੰਡੀਜ਼ ਕਪਤਾਨ ਜੇਸਨ ਹੋਲਡਰ ਨੇ ਸ਼ੁੱਕਰਵਾਰ ਪਾਕਿਸਤਾਨ ਨੂੰ 7 ਵਿਕਟਾਂ ਦੀ ਜਿੱਤ ਦਾ ਸਿਹਰਾ ਹਮਲਾਵਰ ਰਣਨੀਤੀ ਨੂੰ ਦਿੱਤਾ ਪਰ ਨਾਲ ਹੀ ਆਪਣੀ ਟੀਮ ਨੂੰ ਸਲਾਹ ਦਿੱਤੀ ਕਿ ਵਿਸ਼ਵ ਕੱਪ 'ਚ ਆਤਮ ਵਿਸ਼ਵਾਸ ਨਹੀਂ ਬਣਿਆ। ਦੋ ਬਾਰ ਵਿਸ਼ਵ ਚੈਂਪੀਅਨ ਨੇ ਪਾਕਿ ਨੂੰ ਇਕ ਪਾਸੜ ਮੁਕਾਬਲੇ 'ਚ 7 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ।
ਹੋਲਡਰ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਸਾਡੀ ਟੀਮ ਕੁਝ ਜ਼ਿਆਦਾ ਹਮਲਾਵਰ ਸੀ। ਅਸੀਂ ਹਾਵੀ ਹੋਣਾ ਚਾਹੁੰਦੇ ਸੀ, ਫਿਰ ਵਿਰੋਧੀ ਟੀਮ ਭਾਵੇਂ ਕੋਈ ਵੀ ਹੋਵੇ। ਸਾਨੂੰ ਇਸ ਤਰ੍ਹਾਂ ਵਿਕਟਾਂ ਹਾਸਲ ਕਰਨ ਲਈ ਕਰਨਾ ਪੈਂਦਾ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਜ਼ਿਆਦਾ ਕ੍ਰਿਕਟ 'ਚ ਜੇਕਰ ਤੁਸੀਂ ਵਿਕਟ ਨਹੀਂ ਹਾਸਲ ਕਰ ਸਕਦੇ ਹੋ ਤਾਂ ਤੁਹਾਨੂੰ ਟੀਮਾਂ 'ਤੇ ਦੋਸ਼ ਲਗਾਉਣ 'ਚ ਮੁਸ਼ਕਿਲ ਹੋਵੇਗੀ। ਇਸ ਲਈ ਅਸੀਂ ਹਾਵੀ ਹੋਣਾ ਚਾਹੁੰਦੇ ਸੀ ਤਾਂ ਕਿ ਵਿਕੇਟ ਹਾਸਲ ਕਰ ਸਕੀਏ ਤਾਂ ਜੋ ਅਸੀਂ ਕੁਝ ਵੀ ਗਵਾਉਣ ਲਈ ਤਿਆਰ ਹਾਂ।
ਹੁਣ ਵਿੰਡੀਜ਼ ਦੀ ਟੀਮ 6 ਜੂਨ ਨੂੰ ਪੰਜ ਬਾਰ ਦੀ ਚੈਂਪੀਅਨ ਆਸਟਰੇਲੀਆ ਨਾਲ ਭਿੜੇਗੀ। ਵਿਸ਼ਵ ਕੱਪ 'ਚ ਟੀਮ ਕਿਥੇ ਤਕ ਪਹੁੰਚ ਸਕਦੀ ਹੈ, ਇਸ ਬਾਰੇ ਪੁੱਛਣ 'ਤੇ ਹੋਲਡਰ ਨੇ ਕਿਹਾ ਕਿ ਮੈਂ ਜ਼ਿਆਦਾ ਅੱਗੇ ਦੀ ਨਹੀਂ ਸੋਚ ਰਿਹਾ। ਅਸੀਂ ਅਗਲੇ ਮੈਚ 'ਚ ਆਸਟਰੇਲੀਆ ਨਾਲ ਖੇਡਣਾ ਹੈ।