CWG: ਗੁੱਸੇ ''ਚ ਆਈ ਸੋਨ ਤਮਗਾ ਜੇਤੂ ਮੌਮਾ ਦਾਸ ਨੇ ਖੇਡ ਮੰਤਰੀ ਨੂੰ ਕੀਤੀ ਸ਼ਿਕਾਇਤ

Wednesday, Apr 18, 2018 - 10:02 AM (IST)

ਨਵੀਂ ਦਿੱਲੀ— ਰਾਸ਼ਟਰਮੰਡਲ ਖੇਡਾਂ ਦੀ ਤਮਗਾ ਜੇਤੂ ਮੌਮਾ ਦਾਸ ਮੰਗਲਵਾਰ ਨੂੰ ਆਸਟ੍ਰੇਲੀਆ ਤੋਂ ਆਪਣੇ ਘਰ ਵਾਪਸੀ ਆਈ ਤਾਂ ਬਹੁਤ ਗੁੱਸੇ 'ਚ ਸੀ। ਇਸਦਾ ਕਾਰਨ ਇਹ ਸੀ ਕਿ ਦਿੱਲੀ ਸਥਿਤ ਏਅਰਪੋਰਟ 'ਤੇ ਕਸਟਮਰ ਅਧਿਕਾਰੀਆਂ ਨੇ ਉਨ੍ਹਾਂ ਦਾ ਸਾਮਾਨ ਰੋਕਿਆ ਸੀ।

ਇਸ ਸਾਮਾਨ 'ਚ ਉਨ੍ਹਾਂ ਦੀ ਭਾਰਤੀ ਟੀਮ ਦੀ ਕਿਟ ਅਤੇ ਆਸਟ੍ਰੇਲੀਆ ਤੋਂ ਮਿਲੀਆਂ ਕਈ ਯਾਦਗਾਰ ਚੀਜ਼ਾਂ ਸ਼ਾਮਲ ਸਨ। ਉਨ੍ਹਾਂ ਨੇ ਟਵਿੱਟਰ 'ਤੇ ਖੇਡ ਮੰਤਰੀ ਰਾਜਵਰਧਨ ਰਾਠੌਰ ਅਤੇ ਵਿਦੇਸ਼ੀ ਮੰਤਰੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਉਨ੍ਹਾਂ ਦਾ ਸਾਮਾਨ ਸਹੀ ਸਮੇਂ 'ਤੇ ਮਿਲ ਜਾਵੇ, ਕਿਉੁਂਕਿ ਅਗਲੇ ਹਫਤੇ ਉਨ੍ਹਾਂ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਸਵੀਡਨ ਜਾਣਾ ਹੈ।

ਇਸ ਵਿਸ਼ਵ ਚੈਂਪਅਨਸ਼ਿਪ ਤੋਂ ਟੋਕੀਓ ਓਲੰਪਿਕ ਦੇ ਲਈ ਕੋਟਾ ਸਥਾਨ ਹਾਸਲ ਹੋਣਾ ਹੈ। ਖੇਡ ਮੰਤਰੀ ਰਾਜਵਰਧਨ ਰਾਠੌਰ ਨੇ ਖੇਡ ਅਥਾਰਿਟੀ ਦੇ ਅਧਿਕਾਰੀਆਂ ਨੂੰ ਤੁਰੰਤ ਮਾਮਲੇ ਨੂੰ ਦੇਖਣ ਲਈ ਕਿਹਾ ਹੈ। ਮੋਮਾ ਦੇ ਮੁਤਾਬਕ ਕਸਟਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਾਮਾਨ 'ਚ ਪਾਵਰ ਬੈਂਕ ਪਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕੀ ਉਨ੍ਹਾਂ ਨੇ ਮੇਰਾ ਸਾਮਾਨ ਦੇਖਿਆ ਹੈ ਜਾਂ ਕਿਸੇ ਹੋਰ ਦਾ। ਮੈਂ ਪਾਵਰ ਬੈਂਕ ਦੀ ਵਰਤੋਂ ਨਹੀਂ ਕਰਦੀ। ਜੇਕਰ ਮੇਰੇ ਸਾਮਾਨ 'ਚ ਕੁਝ ਇਤਰਾਜ਼ਯੋਗ ਚੀਜ਼ ਹੁੰਦੀ ਤਾਂ ਉਹ ਗੋਲਡ ਕੋਸਟ ਤੋਂ ਇੱਥੇ ਕਿਵੇ ਆ ਜਾਂਦੀ। ਟੇਬਲ ਟੈਨਿਸ ਟੀਮ ਸਵੇਰੇ 5.30 ਵਜੇ ਨਵੀਂ ਦਿੱਲੀ ਪਹੁੰਚੀ ਸੀ। ਉਸਦੇ ਬਾਅਦ ਮੌਮਾ ਨੇ ਸਵੇਰੇ  10.30 ਵਜੇ ਕੋਲਕਾਤਾ ਦੀ ਨਿਜੀ ਏਅਰਲਾਈਨ ਦੀ ਫਲਾਈਟ ਲਈ ਉਦੋਂ ਉਨ੍ਹਾਂ ਦਾ ਸਾਮਾਨ ਰੋਕਿਆ ਗਿਆ।
 


Related News