ਅਮਿਤ ਪੰਘਾਲ, ਸ਼ਿਵਾ ਥਾਪਾ ਏਸ਼ੀਆਈ ਚੈਂਪੀਅਨਸ਼ਿਪ ਲਈ ਭਾਰਤੀ ਟੀਮ ''ਚ
Wednesday, Mar 20, 2019 - 04:07 PM (IST)

ਨਵੀਂ ਦਿੱਲੀ— ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਅਮਿਤ ਪੰਘਾਲ 52 ਕਿਲੋ ਵਰਗ ਡੈਬਿਊ ਕਰਨਗੇ ਜਦਕਿ ਸ਼ਿਵਾ ਥਾਪਾ (60 ਕਿਲੋ) ਦੀਆਂ ਨਜ਼ਰਾਂ ਰਿਕਾਰਡ ਲਗਾਤਾਰ ਚੌਥੇ ਤਮਗੇ 'ਤੇ ਹੋਵੇਗੀ। ਦੋਹਾਂ ਨੂੰ ਅਗਲੇ ਮਹੀਨੇ ਹੋਣ ਵਾਲੇ ਏਸ਼ੀਆਈ ਚੈਂਪੀਅਨਸ਼ਿਪ ਲਈ ਭਾਰਤੀ ਟੀਮ 'ਚ ਜਗ੍ਹਾ ਦਿੱਤੀ ਗਈ ਹੈ। ਏਸ਼ੀਆਈ ਚੈਂਪੀਅਨਸ਼ਿਪ ਬੈਂਕਾਕ 'ਚ 19 ਤੋਂ 28 ਅਪ੍ਰੈਲ ਤੱਕ ਹੋਵੇਗੀ। ਪੰਘਾਲ ਨੇ ਬੁਲਗਾਰੀਆ 'ਚ ਪਿਛਲੇ ਮਹੀਨੇ ਸਟ੍ਰਾਂਜਾ ਮੈਮੋਰੀਅਲ ਟੂਰਨਾਮੈਂਟ 'ਚ ਸੋਨ ਤਮਗਾ ਜਿੱਤਿਆ ਸੀ। ਥਾਪਾ ਨੇ ਫਿਨਲੈਂਡ 'ਚ ਜੀ.ਬੀ. ਟੂਰਨਾਮੈਂਟ 'ਚ ਚਾਂਦੀ ਦਾ ਤਮਗਾ ਜਿੱਤ ਕੇ ਨਵੇਂ ਸੈਸ਼ਨ ਦਾ ਆਗਾਜ਼ ਕੀਤਾ ਸੀ। ਅਸਮ ਦੇ ਸਾਬਕਾ ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਥਾਪਾ ਨੇ 2013 ਏਸ਼ੀਆਈ ਚੈਂਪੀਅਨਸ਼ਿਪ 'ਚ ਸੋਨ, 2015 'ਚ ਕਾਂਸੀ ਅਤੇ 2017 'ਚ ਚਾਂਦੀ ਤਮਗਾ ਜਿੱਤਿਆ ਸੀ।
ਏਸ਼ੀਆਈ ਚੈਂਪੀਅਨਸ਼ਿਪ ਪੁਰਸ਼ ਟੀਮ ਇਸ ਤਰ੍ਹਾਂ ਹੈ :
ਦੀਪਕ (49 ਕਿਲੋ), ਅਮਿਲ ਪੰਘਾਲ (52 ਕਿਲੋ), ਕਵਿੰਦਰ ਸਿੰਘ ਬਿਸ਼ਟ (56 ਕਿਲੋ), ਸ਼ਿਵ ਥਾਪਾ (60 ਕਿਲੋ), ਰੋਹਿਤ ਟੋਕਸ (64 ਕਿਲੋ), ਆਸ਼ੀਸ਼ (69 ਕਿਲੋ), ਆਸ਼ੀਸ਼ ਕੁਮਾਰ (75 ਕਿਲੋ), ਬ੍ਰਿਜੇਸ਼ ਯਾਦਵ (81 ਕਿਲੋ), ਨਮਨ ਤੰਵਰ (91 ਕਿਲੋ), ਸਤੀਸ਼ ਕੁਮਾਰ (ਪਲੱਸ 91 ਕਿਲੋ)।