ਓਮੀਕ੍ਰੋਨ ਦੇ ਖ਼ਤਰੇ ਦਰਮਿਆਨ ਦੱ. ਅਫ਼ਰੀਕਾ ਦੌਰੇ ਦੀ BCCI ਨੇ ਕੀਤੀ ਪੁਸ਼ਟੀ

12/04/2021 3:59:10 PM

ਕੋਲਕਾਤਾ (ਵਾਰਤਾ)-ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸਕੱਤਰ ਜੈ ਸ਼ਾਹ ਨੇ ਪੁਸ਼ਟੀ ਕੀਤੀ ਹੈ ਕਿ ਭਾਰਤੀ ਟੀਮ ਦੱਖਣੀ ਅਫਰੀਕਾ ਦਾ ਦੌਰਾ ਕਰੇਗੀ। ਹਾਲਾਂਕਿ ਇਸ ਦੌਰੇ ਦੇ ਪ੍ਰੋਗਰਾਮ ’ਚ ਬਦਲਾਅ ਹੋਵੇਗਾ ਅਤੇ ਸਿਰਫ ਤਿੰਨ ਟੈਸਟ ਅਤੇ ਤਿੰਨ ਵਨ ਡੇ ਮੈਚ ਖੇਡੇ ਜਾਣਗੇ। ਨਿਰਧਾਰਤ ਪ੍ਰੋਗਰਾਮ ’ਚ ਮੌਜੂਦ ਚਾਰ ਟੀ-20 ਅੰਤਰਰਾਸ਼ਟਰੀ ਮੈਚ ਭਵਿੱਖ ’ਚ ਖੇਡੇ ਜਾਣਗੇ। ਸ਼ਾਹ ਨੇ ਕਿਹਾ ਕਿ ਬੀ.ਸੀ.ਸੀ.ਆਈ. ਨੇ ਸੀ.ਐੱਸ.ਏ. ਤੋਂ ਪੁਸ਼ਟੀ ਕੀਤੀ ਹੈ ਕਿ ਭਾਰਤੀ ਟੀਮ ਤਿੰਨ ਟੈਸਟ ਅਤੇ ਤਿੰਨ ਵਨ ਡੇ ਮੈਚਾਂ ਲਈ ਦੌਰਾ ਕਰੇਗੀ ਤੇ ਬਾਕੀ ਚਾਰ ਟੀ-20 ਮੈਚ ਬਾਅਦ ’ਚ ਖੇਡੇ ਜਾਣਗੇ। ਦੱਖਣੀ ਅਫ਼ਰੀਕਾ ’ਚ ਨਵੀਂ ਕਿਸਮ ਦੇ ਕੋਰੋਨਾ ਓਮੀਕਰੋਨ ਕਾਰਨ ਭਾਰਤੀ ਦੌਰੇ ਉੱਤੇ ਸ਼ੱਕ ਦੇ ਬੱਦਲ ਛਾ ਗਏ ਸਨ। ਦੱਖਣੀ ਅਫਰੀਕਾ ’ਚ ਕਈ ਲੋਕ ਹਸਪਤਾਲ ਵਿਚ ਦਾਖਲ ਹੋ ਰਹੇ ਹਨ ਅਤੇ ਖਾਸ ਕਰਕੇ ਗੌਟੇਂਗ ਸੂਬੇ ’ਚ ਜਿਥੇ ਕੇਪਟਾਊਟ ਵਿਚ ਪਹਿਲੇ ਦੋ ਟੈਸਟ ਮੈਚ ਖੇਡੇ ਜਾਣੇ ਹਨ।

ਨੀਦਰਲੈਂਡ ਦੀ ਟੀਮ ਸੈਂਚੁਰੀਅਨ ’ਚ ਪਹਿਲਾ ਵਨ ਡੇ ਖੇਡਣ ਤੋਂ ਬਾਅਦ ਤਿੰਨ ਵਨ ਡੇ ਮੈਚਾਂ ਦਾ ਆਪਣਾ ਦੌਰਾ ਮੁਲਤਵੀ ਕਰਕੇ ਘਰ ਪਰਤ ਗਈ ਹੈ। ਯੂਰਪੀਅਨ ਯੂਨੀਅਨ ਦੇ ਕਈ ਦੇਸ਼ਾਂ ਨੇ ਵੀ ਅਫਰੀਕਾ ਦੇ ਦੱਖਣੀ ਦੇਸ਼ਾਂ ’ਤੇ ਯਾਤਰਾ ਪਾਬੰਦੀਆਂ ਲਗਾਈਆਂ ਹਨ। ਹਾਲਾਂਕਿ ਭਾਰਤ-ਏ ਟੀਮ ਆਪਣੇ ਚਾਰ ਦਿਨਾ ਮੈਚਾਂ ਦੀ ਸੀਰੀਜ਼ ਲਈ ਉੱਥੇ ਹੀ ਰੁਕੀ ਹੋਈ ਹੈ। ਦੂਜਾ ਮੈਚ ਸ਼ੁੱਕਰਵਾਰ ਨੂੰ ਖ਼ਤਮ ਹੋਇਆ ਤੇ ਤੀਜਾ ਸੋਮਵਾਰ ਨੂੰ ਸ਼ੁਰੂ ਹੋਣਾ ਹੈ। ਇਹ ਦੇਖਣਾ ਬਾਕੀ ਹੈ ਕਿ ਬੀ.ਸੀ.ਸੀ.ਆਈ. ਅਤੇ ਸੀ.ਐੱਸ.ਏ. ਕਦੋਂ ਚਾਰ ਟੀ-20 ਮੈਚ ਖੇਡਣ ਲਈ ਸਹਿਮਤ ਹੁੰਦੇ ਹਨ ਕਿਉਂਕਿ 2022 ’ਚ ਇਕ ਹੋਰ ਟੀ-20 ਵਿਸ਼ਵ ਕੱਪ ਖੇਡਿਆ ਜਾਣਾ ਹੈ ਅਤੇ ਦੋਵਾਂ ਟੀਮਾਂ ਦੇ ਹੋਰ ਕ੍ਰਿਕਟ ਪ੍ਰੋਗਰਾਮ ਤੈਅ ਹਨ।


Manoj

Content Editor

Related News