ਰੈਕੇਟਸ ਨਾਲ ਖੇਡਦੀ ਨਜ਼ਰ ਆਈ ਅਮਰੀਕੀ ਟੈਨਿਸ ਸਟਾਰ ਖਿਡਾਰਨ ਦੀ ਬੇਟੀ (ਵੀਡੀਓ)
Wednesday, Apr 24, 2019 - 03:44 AM (IST)

ਸਪੋਰਟਸ ਡੈੱਕਸ— ਵਿਸ਼ਵ ਨੰਬਰ ਇਕ ਟੈਨਿਸ ਖਿਡਾਰਨ ਰਹਿ ਚੁੱਕੀ ਅਮਰੀਕਾ ਦੀ ਸੇਰੇਨਾ ਜਮੀਕਾ ਵਿਲੀਅਮਸ ਨੇ ਆਪਣੀ ਬੇਟੀ ਅਲੇਕਿਸਸ ਓਲੰਪਿਆ ਓਹਾਨਿਅਨ ਜੂਨੀਅਰ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਸ ਨੂੰ ਟੈਨਿਸ ਖਿਡਾਰਨ ਦੇ ਨਾਲ ਖੇਡਦੇ ਹੋਏ ਦਿਖਾਇਆ ਗਿਆ ਹੈ। ਵਿਲੀਅਮਸ ਦੀ ਬੇਟੀ ਟੈਨਿਸ ਨਾਲ ਪਿਆਰ ਦਿਖਾਉਂਦੀ ਹੋਈ ਇਹ ਕਿਊਟ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਪਸੰਦ ਕੀਤੀ ਹੈ।
ਅਮਰੀਕੀ ਟੈਨਿਸ ਸਟਾਰ ਵਲੋਂ ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ, ਜਿਸ 'ਚ ਉਸਦੀ ਬੇਟੀ ਟੈਨਿਸ ਰੈਕੇਟਸ ਨਾਲ ਖੇਡ ਰਹੀ ਹੈ। ਇਸ ਵੀਡੀਓ ਨੂੰ 17 ਲੱਖ ਤੋਂ ਜ਼ਿਆਦਾ ਬਾਰ ਦੇਖਿਆ ਜਾ ਚੁੱਕਿਆ ਹੈ ਤੇ ਬਹੁਤ ਸਾਰੇ ਕੁਮੇਂਟ ਵੀ ਕੀਤੇ ਹਨ।
37 ਸਾਲਾ ਦਾ ਵਿਲੀਅਮਸ ਜ਼ਿਆਦਾਤਰ ਇੰਸਟਾਗ੍ਰਾਮ ਤੇ ਆਪਣੀ ਤੇ ਆਪਣੀ ਬੇਟੀ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ, ਜਿਸ 'ਚ ਕਈ ਤਸਵੀਰਾਂ 'ਚ ਵਿਲੀਅਮਸ ਤੇ ਅਲੇਕਿਸਸ ਇਕੱਠਿਆ ਦਿਖਾਈ ਦਿੰਦੀਆਂ ਹਨ।