ਕਬੱਡੀ ਲੀਗ ''ਚ ਖਿਡਾਰੀ ਅਮਰਜੀਤ ਨੇ ਚਮਕਾਇਆ ਆਪਣਾ ਨਾਂ
Monday, May 20, 2019 - 09:40 AM (IST)
ਕੈਥਲ— ਗੁਹਣਾ ਪਿੰਡ ਦੇ ਭਾਰਤੀ ਫੌਜ 'ਚ ਕੰਮ ਕਰ ਰਹੇ ਜਵਾਨ ਕਬੱਡੀ ਖਿਡਾਰੀ ਅਮਰਜੀਤ ਸਿੰਘ ਨੇ ਇੰਡੀਆ ਇੰਟਰਨੈਸ਼ਨਲ ਪ੍ਰੀਮੀਅਮ ਕਬੱਡੀ ਲੀਗ 'ਚ ਪੁਣੇ ਪ੍ਰਾਈਡ ਵੱਲੋਂ ਖੇਡਦੇ ਹੋਏ ਬਿਹਤਰ ਪ੍ਰਦਰਸ਼ਨ ਕੀਤਾ। ਪਿੰਡ ਵਾਸੀਆਂ ਨੇ ਖਿਡਾਰੀ ਦੀ ਇਸ ਪ੍ਰਾਪਤੀ 'ਤੇ ਖੁਸ਼ੀ ਜਤਾਈ ਹੈ ਅਤੇ ਕਿਹਾ ਕਿ ਉਸ ਨੇ ਪਿੰਡ ਦਾ ਨਾਂ ਨਾ ਸਿਰਫ ਸੂਬਾ ਪੱਧਰ 'ਤੇ ਸਗੋਂ ਰਾਸ਼ਟਰੀ ਪੱਧਰ 'ਤੇ ਚਮਕਾਇਆ ਹੈ। ਇਸ ਲੀਗ 'ਚ ਕੁਲ 8 ਟੀਮਾਂ ਹਿੱਸਾ ਲੈ ਰਹੀਆਂ ਹਨ। ਬਿਹਤਰ ਖੇਡ ਅਤੇ ਤਜਰਬੇ ਦੀ ਬਦੌਲਤ ਅਮਰਜੀਤ ਨੂੰ ਪੁਣੇ ਪ੍ਰਾਈਡ ਦੀ ਕਪਤਾਨੀ ਦਿੱਤੀ ਗਈ ਹੈ। ਅਜੇ ਤੱਕ ਹੋਏ ਤਿੰਨ ਮੈਚਾਂ 'ਚ ਉਨ੍ਹਾਂ ਦੀ ਟੀਮ ਜੇਤੂ ਰਹੀ ਹੈ। ਉਹ ਪਹਿਲਾ ਮੈਚ ਹਰਿਆਣਾ ਹੀਰੋ ਤੋਂ ਦੂਜਾ ਬੰਗਲੌਰ ਬੁਲਸ ਅਤੇ ਤੀਜਾ ਪੰਡੂਚੇਰੀ ਪੋਂਡਿਸ ਤੋਂ ਜਿੱਤ ਚੁੱਕੇ ਹਨ।
