ਅਲਪਾਈਨ ਸਕੀ ਰੇਸਰ Lindsey vonn ਲੌਰੀਅਸ ਪੁਰਸਕਾਰ ਸਮਾਰੋਹ ਦੀ ਕਰੇਗੀ ਮੇਜ਼ਬਾਨੀ
Wednesday, Apr 06, 2022 - 07:53 PM (IST)
ਸੇਵਿਲੇ (ਸਪੇਨ)- ਅਮਰੀਕਾ ਦੀ ਸਾਬਕਾ ਵਿਸ਼ਵ ਕੱਪ ਅਲਪਾਈਨ ਸਕੀ ਰੇਸਰ ਲਿੰਡਸੇ ਵਾਨ 24 ਅਪ੍ਰੈਲ ਨੂੰ ਸਪੇਨ ਦੇ ਮਨਮੋਹਕ ਸ਼ਹਿਰ ਸੇਵਿਲੇ ਵਿਚ 2022 ਲੌਰੀਅਸ ਵਿਸ਼ਵ ਖੇਡ ਪੁਰਸਕਾਰ ਸਮਾਰੋਹ ਦੀ ਮੇਜ਼ਬਾਨੀ ਕਰੇਗੀ। 2000 ਵਿਚ ਪਹਿਲੀ ਵਾਰ ਆਯੋਜਿਤ ਲੌਰੀਅਸ ਸਾਰੇ ਖੇਡਾਂ ਵਿਚ ਵਿਅਕਤੀਆਂ ਅਤੇ ਟੀਮਾਂ ਦੀ ਉਪਲੱਬਧੀਆਂ ਦਾ ਜਸ਼ਨ ਮਨਾਉਂਦਾ ਹੈ। ਜੇਤੂਆਂ ਦੀ ਚੋਣ ਲੌਰੀਅਸ ਵਿਸ਼ਵ ਖੇਡ ਅਕਾਦਮੀ ਦੇ 71 ਮੈਂਬਰਾਂ ਦੇ ਵੋਟ ਦੁਆਰਾ ਕੀਤਾ ਜਾਂਦਾ ਹੈ। ਕੋਰੋਨਾ ਵਾਇਰਸ ਮਹਾਮਾਰੀ ਨਾਲ ਬਣੇ ਅਸਥਿਰ ਮਾਹੌਲ ਦੇ ਕਾਰਨ ਵੱਖ-ਵੱਖ ਸ਼੍ਰੇਣੀਆਂ ਵਿਚ ਜੇਤੂਆਂ ਦਾ ਐਲਾਨ ਵਰਚੁਅਲ ਤਰੀਕੇ ਨਾਲ ਕੀਤਾ ਜਾਵੇਗਾ।
ਇਹ ਖ਼ਬਰ ਪੜ੍ਹੋ- ਜੇਕਰ ਰੋਨਾਲਡੋ ਬਣ ਕੇ ਉੱਠਾਂਗਾ ਤਾਂ ਆਪਣੇ ਦਿਮਾਗ ਨੂੰ ਸਕੈਨ ਕਰਾਂਗਾ : ਕੋਹਲੀ
ਦੁਨੀਆ ਦੇ ਪ੍ਰਮੁੱਖ ਖੇਡ ਪੱਤਰਕਾਰਾਂ ਅਤੇ ਪ੍ਰਸਾਰਕਾਂ ਦੇ 1200 ਤੋਂ ਜ਼ਿਆਦਾ ਦੇ ਪੈਨਲ ਦੁਆਰਾ ਚੁਣੇ ਗਏ ਨਾਮਜ਼ਦ ਖਿਡਾਰੀਆਂ ਵਿਚ ਨੀਰਜ ਚੋਪੜਾ, ਟਾਮ ਬ੍ਰੈਡੀ, ਰਾਬਰਟ, ਲੇਵਾਂਡੋਵਸਕੀ, ਮੈਕਸ ਵੇਰਸਟੈਪੇਨ, ਅਲੇਨ ਥਾਮਪਸਨ- ਹੇਰਾ, ਐਮਾ ਮੈਕਕੇਨ, ਐਮਾ ਰਾਡੁਕਾਨੂ, ਪੇਡਰੀ, ਸਿਮੋ ਬਾਈਲਸ, ਸਕਾਈ ਬ੍ਰਾਉਨ, ਮਾਰਕ ਕੈਵੇਂਡਿਸ਼, ਟਾਮ ਡੇਲੀ, ਮਾਰਕ ਮਾਕੇਰਜ, ਡਾਈਡੇ ਡੀ ਗ੍ਰੇਟ, ਮਾਰਸੇਲ ਹਗ, ਕੈਰਿਸਾ ਮੂਰ ਅਤੇ ਮੋਮੀਜੀ ਨਿਸ਼ੀਆ ਸ਼ਾਮਿਲ ਹੈ।
ਇਹ ਖ਼ਬਰ ਪੜ੍ਹੋ- ਅਦਾਕਾਰਾ ਪ੍ਰਿਅੰਕਾ ਜਾਵਲਕਾਰ ਦੀ ਫੋਟੋ 'ਤੇ ਵੈਂਕਟੇਸ਼ ਅਈਅਰ ਦਾ ਕੁਮੈਂਟ ਚਰਚਾ 'ਚ
ਇਸ ਤੋਂ ਇਲਾਵਾ ਲੌਰੀਅਸ ਟੀਮ ਆਫ ਦਿ ਯੀਅਰ ਪੁਰਸਕਾਰ ਦੇ ਲਈ 3 ਫੁੱਟਬਾਲ ਟੀਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਵਿਚ ਯੂਰਪੀਅਨ ਚੈਂਪੀਅਨਸ਼ਿਪ ਜੇਤੂ ਇਟਲੀ, ਕੋਪਾ ਅਮਰੀਕਾ ਜੇਤੂ ਅਰਜਨਟੀਨਾ ਅਤੇ ਚੈਂਪੀਅਨਸ ਲੀਗ ਜੇਤੂ ਬਾਰਸੀਲੋਨਾ ਮਹਿਲਾ ਫੁੱਟਬਾਲ ਟੀਮ ਸ਼ਾਮਿਲ ਹੈ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।