ਵਿਸ਼ਵ ਕੱਪ ਦੇ ਸਾਰੇ ਮੈਚਾਂ ਨੂੰ ਉਸੇ ਤਰ੍ਹਾਂ ਖੇਡਾਂਗੇ, ਜਿਵੇਂ ਭਾਰਤ ਵਿਰੁੱਧ ਖੇਡਦੇ ਹਾਂ : ਸਰਫਰਾਜ਼

Friday, Apr 26, 2019 - 10:20 PM (IST)

ਵਿਸ਼ਵ ਕੱਪ ਦੇ ਸਾਰੇ ਮੈਚਾਂ ਨੂੰ ਉਸੇ ਤਰ੍ਹਾਂ ਖੇਡਾਂਗੇ, ਜਿਵੇਂ ਭਾਰਤ ਵਿਰੁੱਧ ਖੇਡਦੇ ਹਾਂ : ਸਰਫਰਾਜ਼

ਕਰਾਚੀ— ਪਾਕਿਸਤਾਨ ਦੇ ਕਪਤਾਨ ਸਰਫਰਾਜ਼ ਅਹਿਮਦ ਨੇ ਕਿਹਾ ਹੈ ਕਿ ਉਸ ਦੀ ਟੀਮ ਆਗਾਮੀ ਵਿਸ਼ਵ ਕੱਪ 'ਚ ਹਰ ਮੈਚ ਇਸ ਤਰ੍ਹਾਂ ਖੇਡੇਗੀ, ਜਿਵੇਂ ਪੁਰਾਣੇ ਵਿਰੋਧੀ ਭਾਰਤ ਵਿਰੁੱਧ ਖੇਡਦੇ ਹਨ।  ਇਕ ਟੀ. ਵੀ. ਚੈਨਲ ਨੂੰ ਦਿੱਤੀ ਇੰਟਰਵਿਊ 'ਚ ਵਿਕਟਕੀਪਰ ਬੱਲੇਬਾਜ਼ ਤੋਂ ਭਾਰਤ ਵਿਰੁੱਧ 16 ਜੂਨ ਨੂੰ ਹੋਣ ਵਾਲੇ ਮੁਕਾਬਲੇ ਬਾਰੇ ਪੁੱਛਿਆ ਗਿਆ।  ਉਸ ਨੇ ਕਿਹਾ,''ਭਾਰਤ ਵਿਰੁੱਧ ਮੈਚ ਕਾਫੀ ਅਹਿਮ ਹੈ ਪਰ ਉਹ ਇਕ ਹੀ ਮੈਚ ਹੈ। ਅਸੀਂ ਪੂਰਾ ਟੂਰਨਾਮੈਂਟ ਉਸੇ ਤਰ੍ਹਾਂ ਖੇਡਣਾ ਹੈ, ਜਿਵੇਂ ਭਾਰਤ ਵਿਰੁੱਧ ਖੇਡ ਰਹੇ ਹੋਈਏ।'' 
ਪਾਕਿਸਤਾਨੀ ਟੀਮ ਫਿਲਹਾਲ ਕੈਂਪ 'ਚ ਅਭਿਆਸ ਦੇ ਲਈ ਹਿੱਸਾ ਲੈ ਰਹੀ ਹੈ। 27 ਅਪ੍ਰੈਲ ਨੂੰ ਇਕ ਅਭਿਆਸ ਮੈਚ ਵੀ ਖੇਡਣਾ ਹੈ। ਵਿਸ਼ਵ ਕੱਪ ਤੋਂ ਪਹਿਲਾਂ ਪਾਕਿਸਤਾਨ ਇੰਗਲੈਂਡ ਵਿਰੁੱਧ 5 ਵਨ ਡੇ ਤੇ ਇਕ ਟੀ-20 ਮੈਚ ਖੇਡੇਗ। ਸਰਫਰਾਜ ਨੇ ਕਿਹਾ ਮੇਰੇ 'ਤੇ ਕਪਤਾਨੀ ਦਾ ਕੋਈ ਦਬਾਅ ਨਹੀਂ ਹੈ। ਸਰਫਰਾਜ਼ ਨੇ ਕਿਹਾ ਕਿ ਮੈਂ ਕਿਸ ਕ੍ਰਮ 'ਤੇ ਬੱਲੇਬਾਜ਼ੀ ਕਰਾਂਗਾ, ਉਹ ਹਾਲਾਤ ਦੇਖ ਕੇ ਤੈਅ ਕੀਤਾ ਜਾਵੇਗਾ।


author

Gurdeep Singh

Content Editor

Related News