ਪ੍ਰੋ-ਵਾਲੀਬਾਲ ਲੀਗ ''ਚ ਹੋਵੇਗਾ ਆਲ ਸਟਾਰ ਮਹਿਲਾ ਵਾਲੀਬਾਲ ਮੈਚ
Friday, Feb 15, 2019 - 11:36 PM (IST)

ਚੇਨਈ— ਭਾਰਤ ਵਿਚ ਮਹਿਲਾ ਵਾਲੀਬਾਲ ਨੂੰ ਪ੍ਰਮੋਟ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਰੂਪੇ ਪ੍ਰੋ ਵਾਲੀਬਾਲ ਲੀਗ ਦੇ ਆਯੋਜਕਾਂ ਨੇ ਲੀਗ ਦੇ ਪਹਿਲੇ ਸੈਸ਼ਨ ਦੇ ਫਾਈਨਲ ਮੁਕਾਬਲੇ ਦਿਨ ਦੇ ਆਲ ਸਟਾਰ ਮਹਿਲਾ ਵਾਲੀਬਾਲ ਮੈਚ ਦੇ ਆਯੋਜਨ ਦਾ ਐਲਾਨ ਕੀਤਾ ਹੈ।
ਆਯੋਜਕਾਂ ਨੇ ਸ਼ੁੱਕਰਵਾਰ ਕਿਹਾ ਕਿ ਇਹ ਮੈਚ 22 ਫਰਵਰੀ ਨੂੰ ਚੇਨਈ ਦੇ ਜਵਾਹਰ ਲਾਲ ਨਹਿਰੂ ਇਨਡੋਰ ਸਟੇਡੀਅਮ ਵਿਚ ਖੇਡਿਆ ਜਾਵੇਗਾ। ਟੀਮ ਬਲਿਊ ਤੇ ਟੀਮ ਯੈਲੋ ਵਿਚਾਲੇ ਖੇਡੇ ਜਾਣ ਵਾਲੇ ਇਸ ਮੈਚ ਵਿਚ ਭਾਰਤ ਦੀਆਂ ਵਾਲੀਬਾਲ ਪ੍ਰਤਿਭਾਵਾਂ ਨੂੰ ਵੀ ਦੇਸ਼ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ।