ਅਕਸ਼ੇ ਕੁਮਾਰ ਲੈ ਕੇ ਆਉਣਗੇ ਭਾਰਤੀ ਹਾਕੀ ਟੀਮ ਦੇ ਲਈ ਗੋਲਡ, ਤਾਜ਼ਾ ਹੋਣਗੀਆਂ ਪੁਰਾਣੀਆਂ ਯਾਦਾਂ

07/03/2017 11:45:12 PM

ਨਵੀਂ ਦਿੱਲੀ— ਐਕਸ਼ਨ ਤੋਂ ਭਰਪੂਰ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਜਲਦੀ ਹੀ ਫਿਲਮੀ ਪ੍ਰਸ਼ੰਸਕਾਂ ਨੂੰ ਸਾਲ 1948 ਲੰਡਨ ਓਲੰਪਿਕ ਨਾਲ ਜੁੜੀ ਫਿਲਮ ਦਿਖਾਉਣ ਜਾ ਰਿਹਾ ਹੈ। ਉਸ ਦੀ ਇਹ ਫਿਲਮ ਭਾਰਤ ਦੇ ਹਾਕੀ 'ਚ ਪਹਿਲਾਂ ਗੋਲਡ ਮੈਡਲ ਜਿੱਤਣ ਦੇ ਇਰਦ-ਗਿਰਦ ਬਣਾਈ ਗਈ ਹੈ। ਜੋ ਖੇਡ ਜਗਤ ਦੇ ਪੁਰਾਣੇ ਸਮੇਂ ਨੂੰ ਇਕ ਵਾਰ ਫਿਰ ਤੋਂ ਤਾਜ਼ਾ ਕਰ ਦੇਵੇਗੀ।
ਉਸ ਦੀ ਭਾਰਤੀ ਹਾਕੀ 'ਤੇ ਫਿਲਮ ਆਉਣ ਦਾ ਸੰਕੇਤ ਉਸ ਨੇ ਆਪਣੇ ਟਵੀਟ ਦੇ ਰਾਹੀ ਦਿੱਤੀ। ਅਕਸ਼ੇ ਨੇ ਆਪਣੇ ਟਵੀਟ ਅਕਾਊਂਟ 'ਤੇ ਸ਼ੇਅਰ ਕਰਦੇ ਲਿਖਿਆ ਕਿ ' ਇਕ ਨਵੀਂ ਯਾਤਰਾ 'ਤੇ ਅਗ੍ਰਸਰ' ਜਿਸ 'ਚ ਗੋਲਡ ਦੀ ਸ਼ੁਟਿੰਗ ਦਾ ਪਹਿਲਾਂ ਦਿਨ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਪਿਆਰ ਅਤੇ ਸ਼ੁਭਕਾਮਨਾਵਾਂ ਦੀ ਜਰੂਰਤ ਹੈ।
ਫਿਲਮ 'ਚ ਉਸ ਤੋਂ ਇਲਾਵਾ ਮੌਨੀ ਰਾਅ, ਕੁਨਾਲ ਕਪੂਰ ਅਤੇ ਅਮਿਤ ਸਾਧ ਵੀ ਫਿਲਮ ਦਾ ਹਿੱਸਾ ਹਨ। ਮੌਨੀ ਰਾਅ ਵੀ ਇਸ ਫਿਲਮ ਨਾਲ ਬਾਲੀਵੁੱਡ 'ਚ ਡੇਬਊ ਕਰੇਗੀ। ਫਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਤੋਂ ਫਿਲਮ ਦੀ ਪੂਰੀ ਟ੍ਰੇਨਿੰਗ ਵੀ ਲਈ, ਤਾਂ ਕਿ ਸ਼ੂਟਿੰਗ ਦੌਰਾਨ ਸਾਰੇ ਕਲਾਕਾਰ ਫੀਲਡ 'ਤੇ ਵਾਸਤਵਿਕ ਹਾਕੀ ਖਿਡਾਰੀਆਂ ਦੀ ਤਰ੍ਹਾਂ ਖੇਡਦੇ ਹੋਏ ਲੱਗਣ।


Related News