ਰਹਾਨੇ ਦਾ ਵੱਡਾ ਬਿਆਨ- ਇਨ੍ਹਾਂ ਖਿਡਾਰੀਆਂ ਦਾ ਰੋਲ ਕਾਫ਼ੀ ਮਹੱਤਵਪੂਰਨ, ਨਹੀਂ ਬਣਾਉਣਾ ਚਾਹੁੰਦਾ ਦਬਾਅ

Friday, Dec 25, 2020 - 06:16 PM (IST)

ਰਹਾਨੇ ਦਾ ਵੱਡਾ ਬਿਆਨ- ਇਨ੍ਹਾਂ ਖਿਡਾਰੀਆਂ ਦਾ ਰੋਲ ਕਾਫ਼ੀ ਮਹੱਤਵਪੂਰਨ, ਨਹੀਂ ਬਣਾਉਣਾ ਚਾਹੁੰਦਾ ਦਬਾਅ

ਸਪੋਰਟਸ ਡੈਸਕ— ਬਾਕਸਿੰਗ ਡੇ ਟੈਸਟ ਲਈ ਭਾਰਤੀ ਪਲੇਇੰਗ ਇਲੈਵਨ ਦਾ ਐਲਾਨ ਹੋ ਚੁੱਕਾ ਹੈ। ਟੀਮ ਦੇ ਐਲਾਨ ਦੇ ਬਾਅਦ ਕਾਰਜਵਾਹਕ ਕਪਤਾਨ ਅਜਿੰਕਯ ਰਹਾਨੇ ਨੇ ਕਿਹਾ ਕਿ ਓਪਨਿੰਗ ਬੱਲੇਬਾਜ਼ਾਂ ’ਤੇ ਉਹ ਕੋਈ ਦਬਾਅ ਨਹੀਂ ਬਣਾਉਣਾ ਚਾਹੁੰਦੇ ਕਿਉਂਕਿ ਖੇਡ ਦੇ ਲੰਬੇ ਫ਼ਾਰਮੈਟ ’ਚ ਉਨ੍ਹਾਂ ਦਾ ਰੋਲ ਕਾਫ਼ੀ ਮਹੱਤਵਪੂਰਨ ਹੈ। ਭਾਰਤ ਨੂੰ ਪਿੰਕ ਬਾਲ ਨਾਲ ਖੇਡੇ ਗਏ ਪਹਿਲੇ ਟੈਸਟ ’ਚ ਦੋਵੇਂ ਇਨਿੰਗਸ ਦੇ ਦੌਰਾਨ ਓਪਨਿੰਗ ’ਚ ਸਮੱਸਿਆ ਆਈ ਤੇ ਖਿਡਾਰੀ ਛੇਤੀ ਹੀ ਵਿਕਟ ਗੁਆ ਬੈਠੇ ਸਨ।

ਪਿ੍ਰਥਵੀ ਸ਼ਾਅ ਪਹਿਲੇ ਮੈਚ ਦੀਆਂ ਦੋਵੇਂ ਇਨਿੰਗਸ ’ਚ ਕੁਝ ਨਹੀਂ ਕਰ ਸਕੇ। ਪਹਿਲੀ ਇਨਿੰਗ ’ਚ ਉਹ ਦੂਜੀ ਗੇਂਦ ’ਤੇ ਬਿਨਾ ਖਾਤਾ ਖੋਲੇ ਜਦਕਿ ਦੂਜੀ ਇਨਿੰਗ ’ਚ ਸਿਰਫ਼ 4 ਦੌੜਾਂ ਬਣਾ ਕੇ ਆਊਟ ਹੋ ਗਏ ਸਨ। ਜਦਕਿ ਮਯੰਕ ਅਗਰਵਾਲ ਨੇ ਪਹਿਲੀ ਇਨਿੰਗ ’ਚ ਕੁਝ ਦੌੜਾਂ ਬਣਾਈਆਂ ਪਰ ਦੂਜੀ ਇਨਿੰਗ ’ਚ ਉਹ ਜੋਸ਼ ਦੇ ਹੱਥੋਂ ਟਿੱਕ ਨਹੀਂ ਸਕੇ ਤੇ ਆਪਣਾ ਵਿਕਟ ਗੁਆ ਬੈਠੇ ਸਨ।

ਰਹਾਨੇ ਨੇ ਕਿਹਾ, ਸਿਰਫ ਆਸਟਰੇਲੀਆ ’ਚ ਹੀ ਨਹੀਂ ਸਗੋਂ ਹਰ ਜਗ੍ਹਾ ਸਲਾਮੀ ਬੱਲੇਬਾਜ਼ ਦੀ ਭੂਮਿਕਾ ਦੇਖੀਏ ਤਾਂ ਮੈਂ ਆਪਣੇ ਬੱਲੇਬਾਜ਼ਾਂ ’ਤੇ ਕੋਈ ਦਬਾਅ ਨਹੀਂ ਪਾਉਣਾ ਚਾਹੁੰਦਾ। ਬਸ ਉਨ੍ਹਾਂ ਨੂੰ ਆਜ਼ਾਦੀ ਦੇਣਾ ਚਾਹੁੰਦਾ ਹਾਂ ਤਾਂ ਜੋ ਉਹ ਆਪਣਾ ਖੇਡ ਖੇਡ ਸਕਣ। ਰਹਾਨੇ ਨੇ ਕਿਹਾ, ਜਿਵੇਂ ਕਿ ਕਿਹਾ ਗਿਆ ਹੈ ਕਿ ਸਲਾਮੀ ਬੱਲੇਬਾਜ਼ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ ਜਦੋਂ ਤੁਹਾਨੂੰ ਲਗਦਾ ਹੈ ਕਿ ਆਉਣ ਵਾਲੇ ਬੱਲੇਬਾਜ਼ਾਂ ਲਈ ਇਹ ਸਾਂਝੇਦਾਰੀ ਸੌਖੀ ਹੋ ਜਾਂਦੀ ਹੈ। ਅਸੀਂ ਯਕੀਨੀ ਤੌਰ ’ਤੇ ਵਿਰਾਟ ਕੋਹਲੀ ਨੂੰ ਯਾਦ ਕਰਦੇ ਹਾਂ, ਜ਼ਾਹਿਰ ਹੈ ਕਿ ਜਦੋਂ ਤੁਸੀਂ ਉਸ ਕੋਲ ਹੁੰਦੇ ਹੋ ਤਾਂ ਇਹ ਬਹੁਤ ਚੰਗੀ ਗੱਲ ਹੁੰਦੀ ਹੈ ਇਸ ਲਈ ਅਸੀਂ ਉਸ ਨੂੰ ਯਕੀਨੀ ਤੌਰ ’ਤੇ ਯਾਦ ਕਰਾਂਗੇ ਕਿਉਂਕਿ ਉਹ ਇੱਥੇ ਨਹੀਂ ਹਨ।


author

Tarsem Singh

Content Editor

Related News