ਡੇਵਿਸ ਕੱਪ : ਵਿਰੋਧ 'ਚ ਭਾਰਤ ਖਿਲਾਫ ਪਾਕਿ ਖਿਡਾਰੀ ਐਸਾਮ ਨੇ ਮੈਚ ਖੇਡਣ ਤੋਂ ਕੀਤਾ ਇਨਕਾਰ
11/19/2019 12:34:32 PM
ਸਪੋਰਟਸ ਡੈਸਕ— ਪਾਕਿਸਤਾਨ ਦੇ ਟਾਪ ਡਬਲਜ਼ ਖਿਡਾਰੀ ਐਸਾਮ ਉਲ ਹੱਕ ਕੁਰੈਸ਼ੀ ਨੇ ਭਾਰਤ ਖਿਲਾਫ ਅਗਲੇ ਡੇਵਿਸ ਕੁੱਪ ਮੁਕਾਬਲੇ ਨੂੰ ਇਸਲਾਮਾਬਾਦ ਤੋਂ ਨਿਰਪੱਖ ਸਥਾਨ 'ਤੇ ਕਰਵਾਉਣ 'ਤੇ ਅੰਤਰਰਾਸ਼ਟਰੀ ਟੈਨਿਸ ਮਹਾਸੰਘ (ਆਈ. ਟੀਯ ਐੱਫ) ਦੇ ਫੈਸਲੇ ਦੇ ਵਿਰੋਧ 'ਚ ਇਸ ਮੈਚ 'ਚ ਖੇਡਣ ਤੋਂ ਇਨਕਾਰ ਕਰ ਦਿੱਤਾ। ਪਾਕਿਸਤਾਨ ਦੇ ਸਭ ਤੋਂ ਸਰਵਸ਼੍ਰੇਸ਼ਠ ਟੈਨਿਸ ਖਿਡਾਰੀਆਂ 'ਚੋਂ ਇਕ ਐਸਾਮ ਨੇ ਇੰਸਟਾਗ੍ਰਾਮ ਦੇ ਰਾਹੀਂ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਮੁਕਾਬਲੇ ਦਾ ਆਯੋਜਨ ਇਸਲਾਮਾਬਾਦ 'ਚ ਨਹੀਂ ਹੁੰਦਾ ਹੈ ਤਾਂ ਉਹ ਇਸ 'ਚ ਨਹੀਂ ਖੇਡਣਗੇ। ਉਨ੍ਹਾਂ ਦੀ ਇਸ ਪੋਸਟ ਨਾਲ ਸੰਕੇਤ ਮਿਲਦੇ ਹਨ ਕਿ ਆਈ. ਟੀ. ਐੱਫ. ਨਿਰਪੱਖ ਸਥਾਨ'ਤੇ ਮੁਕਾਬਲੇ ਨੂੰ ਕਰਵਾਉਣ ਦੇ ਖਿਲਾਫ ਪਾਕਿਸਤਾਨ ਟੈਨਿਸ ਮਹਾਸੰਘ ਦੀ ਅਪੀਲ ਨੂੰ ਖਾਰਜ ਕਰ ਸਕਦਾ ਹੈ। ਆਪਣੀ ਪੋਸਟ 'ਚ ਪੀ. ਟੀ. ਐੱਫ. ਪ੍ਰਧਾਨ ਸਲੀਮ ਸੈਫੁੱਲਾਹ ਨੂੰ ਜਾਣਕਾਰੀ ਦਿੰਦੇ ਹੋਏ ਐਸਾਮ ਨੇ ਭਾਰਤ ਅਤੇ ਆਈ. ਟੀ. ਐੱਫ ਦੀ ਆਲੋਚਨਾ ਕੀਤੀ।
ਐਸਾਮ ਨੇ ਲਿੱਖਿਆ, 'ਸੰਪੂਰਣ ਭਾਰਤੀ ਟੈਨਿਸ ਸੰਘ ਅਤੇ ਆਈ. ਟੀ. ਐੱਫ ਦੋਵਾਂ ਦਾ ਪਾਕਿਸਤਾਨ ਦੇ ਪ੍ਰਤੀ ਰਵੱਈਆ ਬੇਹੱਦ ਨਿੰਦਣਯੋਗ ਹੈ। ਪਾਕਿਸਤਾਨ 'ਚ ਭਾਰਤੀ ਟੈਨਿਸ ਟੀਮ ਨੂੰ ਕੋਈ ਖ਼ਤਰਾ ਨਹੀਂ ਸੀ। ' ਉਨ੍ਹਾਂ ਨੇ ਲਿੱਖਿਆ, 'ਹਾਲਾਂਕਿ ਜੇਕਰ ਆਈ. ਟੀ. ਐੱਫ. ਜੇਕਰ ਇਸ ਗਲਤ ਫੈਸਲੇ ਨੂੰ ਠੀਕ ਨਹੀਂ ਕਰਦਾ ਹੈ ਤਾਂ ਇਸ ਬੇਇਨਸਾਫੀ, ਅਣਉਚਿਤ ਅਤੇ ਭੇਦਭਾਵ ਭਰੇ ਫੈਸਲੇ ਦੇ ਵਿਰੋਧ 'ਚ ਮੈਂ ਆਪਣੀ ਆਵਾਜ਼ ਚੁੱਕਣੀ ਚਾਹੁੰਦਾ ਹਾਂ ਅਤੇ ਐਲਾਲ ਕਰਦਾ ਹਾਂ ਕਿ ਜੇਕਰ ਇਹ ਮੁਕਾਬਲਾ ਪਾਕਿਸਤਾਨ ਦੇ ਬਾਹਰ ਹੋਇਆ ਤਾਂ ਇਸ 'ਚ ਹਿੱਸਾ ਨਹੀਂ ਲਵਾਂਗਾ। '
ਐਸਾਮ ਨੇ ਕਿਹਾ ਕਿ ਉਨ੍ਹਾਂ ਨੇ ਗਲਤ ਅਤੇ ਅਣਉਚਿਤ ਫੈਸਲੇ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਕੇ ਆਪਣੇ ਦੇਸ਼ ਦੇ ਸਨਮਾਨ ਅਤੇ ਮਾਣ ਲਈ ਖੜ੍ਹੇ ਹੋਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ, 'ਪੀ. ਟੀ. ਐੱਫ. ਦੇ ਪ੍ਰਧਾਨ ਅਤੇ ਪਾਕਿਸਤਾਨ ਦੀ ਜਨਤਾ ਤੋਂ ਬੇਨਤੀ ਕਰਦਾ ਹਾਂ ਕਿ ਉਹ ਮੇਰੇ ਰੁਖ਼ ਨੂੰ ਸਮਝਣ। '