AIFF ਨੂੰ AFC ਦੀ ''ਬ੍ਰਾਂਜ਼ ਲੈਵਲ'' ਦੀ ਮੈਂਬਰਸ਼ਿਪ ਮਿਲੀ

02/18/2020 6:49:16 PM

ਨਵੀਂ ਦਿੱਲੀ : ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਈ. ਐੱਫ. ਐੱਫ.) ਨੂੰ ਏਸ਼ੀਆਈ ਫੁੱਟਬਾਲ ਕੰਨਫੈਡਰੇਸਨ (ਏ. ਐੱਫ. ਸੀ.) ਦੀ 'ਗ੍ਰਾਸਰੂਟ ਚਾਰਟਰ 'ਕਾਂਸੀ ਪੱਧਰ' ਦੀ ਮੈਂਬਰਸ਼ਿਪ ਮਿਲੀ ਹੈ, ਜਿਸ ਨਾਲ ਉਹ ਰਾਸ਼ਟਰੀ ਮਹਾਸੰਘ ਆਪਣੀ ਬੁਨਿਆਦੀ ਪ੍ਰਤੀਯੋਗਿਤਾਵਾਂ ਨੂੰ ਏ. ਐੱਫ. ਸੀ. ਤੋਂ ਮਾਨਤਾ ਪ੍ਰਾਪਤ ਦੇ ਰੂਪ 'ਚ ਉਤਸ਼ਾਹਿਤ ਕਰ ਸਕਦਾ ਹੈ। ਏ. ਆਈ. ਐੱਫ. ਐੱਫ. ਜਰਨਲ ਸਕੱਤਰ ਕੁਸ਼ਾਲ ਦਾਸ ਨੂੰ ਭੇਜੀ ਗਈ ਚਿੱਠੀ ਵਿਚ ਏ. ਐੱਫ. ਸੀ. ਨੇ ਲਿਖਿਆ, ''ਸਾਨੂੰ ਤੁਹਾਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ ਤੁਹਾਡੇ 'ਏ. ਆਈ. ਐੱਫ. ਐੱਫ. ਗ੍ਰਾਸਰੂਟ ਚਾਰਟਰ' ਦੀ 'ਬ੍ਰਾਂਜ਼ ਲੈਵਲ' ਮੈਂਬਰਸ਼ਿਪ ਦੇ ਬਿਨੈਕਾਰ ਨੂੰ ਏ. ਐੱਫ. ਸੀ. ਗ੍ਰਾਸਰੂਟ ਪੈਨਲ ਨੇ 14 ਫਰਵਰੀ 2020 ਨੂੰ ਮੰਜ਼ੂਰੀ ਦੇ ਦਿੱਤੀ ਹੈ।'


Related News