ਅਹਿਮਦਾਬਾਦ ਆਈ. ਪੀ. ਐੱਲ. ਫ੍ਰੈਂਚਾਈਜ਼ੀ ਦਾ ਮਾਮਲਾ ਸੁਲਝੇਗਾ, ਨਿਲਾਮੀ ’ਚ ਦੇਰੀ ਤੈਅ

12/08/2021 11:41:17 AM

ਨਵੀਂ ਦਿੱਲੀ– ਅਹਿਮਦਾਬਾਦ ਫ੍ਰੈਂਚਾਈਜ਼ੀ ਨੂੰ ਲੈ ਕੇ ਉੱਠਿਆ ਵਿਵਾਦ ਜਨਵਰੀ ਦੇ ਦੂਜੇ ਹਫਤੇ ਵਿਚ ਸੁਲਝ ਸਕਦਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਤੇ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਗਵਰਨਿੰਗ ਕੌਂਸਲ ਵਲੋਂ ਸੀ. ਵੀ. ਸੀ. ਕੈਪੀਟਲ ਨੂੰ ਗ੍ਰੀਨ ਸਿਗਨਲ ਦੇਣ ਦੀ  ਤਿਆਰੀ ਚੱਲ ਰਹੀ ਹੈ ਹਾਲਾਂਕਿ ਇਸਦਾ ਐਲਾਨ ਅਜੇ ਨਹੀਂ ਕੀਤਾ ਜਾਵੇਗਾ। ਇਸ ਦੇ ਕਾਰਨ ਮੈਗਾ ਨਿਲਾਮੀ ਦਾ ਸਮਾਂ ਵੀ ਇਕ ਹਫਤੇ ਲਈ ਟਲ ਸਕਦਾ ਹੈ। ਸੂਤਰਾਂ ਅਨੁਸਾਰ ਆਈ. ਪੀ. ਐੱਲ.-2022 ਦੀ ਨਿਲਾਮੀ ਹੁਣ ਜਨਵਰੀ ਦੇ ਦੂਜੇ ਹਫਤੇ ਵਿਚ ਕੀਤੀ ਜਾਵੇਗੀ। ਆਈ. ਪੀ. ਐੱਲ. ਦੀਆਂ 2 ਨਵੀਆਂ ਟੀਮਾਂ (ਲਖਨਊ ਤੇ ਅਹਿਮਦਾਬਾਦ) ਲਈ ਨਿਲਾਮੀ ਤੋਂ ਪਹਿਲਾਂ 3 ਖਿਡਾਰੀਆਂ ਨੂੰ ਚੁਣਨ ਦੀ ਡੇਟ ਲਾਈਨ ਨੂੰ ਵੀ 25 ਦਸੰਬਰ ਤੋਂ ਵਧਾ ਕੇ 31 ਦਸੰਬਰ ਕਰ ਦਿੱਤਾ ਗਿਆ ਹੈ।
 
ਬੀ. ਸੀ. ਸੀ. ਆਈ. ਨੇ ਇਸਦੇ ਨਾਲ ਹੀ ਸਾਰੀਆਂ ਫ੍ਰੈਂਚਾਈਜ਼ੀਆਂ ਹੱਥੋਂ 2 ਮੈਚ ਨਿਰਪੱਖ ਸਥਾਨਾਂ ’ਤੇ ਖੇਡਣ ਦੀ ਵੀ ਅਪੀਲ ਕੀਤੀ ਹੈ।  ਬੀ. ਸੀ. ਸੀ. ਆਈ. ਦਾ ਤਰਕ ਹੈ ਕਿ ਹੁਣ ਤਕ ਸਾਰੇ ਮੈਚ ਇਕ ਟੀਮ ਦੀ ਹੋਮ ਗਰਾਊਂਡ ’ਤੇ ਹੁੰਦੇ ਆਏ ਹਨ। ਅਜਿਹੇ ਵਿਚ ਦੇਸ਼ ਦੇ ਹੋਰਨਾਂ ਸਟੇਡੀਅਮਾਂ ਵਿਚ ਦਰਸ਼ਕ ਆਪਣੇ ਪਸੰਦੀਦਾ ਸਿਤਾਰਿਆਂ ਨੂੰ ਖੇਡਦੇ ਦੇਖਣ ਤੋਂ ਵਾਂਝੇ ਰਹਿ ਜਾਂਦੇ ਹਨ। ਪ੍ਰਸ਼ੰਸਕ ਆਈ. ਪੀ. ਐੱਲ. ਦੇ ਨਾਲ ਜੁੜੇ ਰਹਿਣ, ਇਸ ਲਈ ਇਹ ਨਿਯਮ ਬਣਾਇਆ ਜਾ ਸਕਦਾ ਹੈ ਪਰ ਇਸ ਵਿਚ ਫ੍ਰੈਂਚਾਈਜ਼ੀਆਂ ਦੀ ਮਨਜ਼ੂਰੀ ਜ਼ਰੂਰੀ ਹੈ।

ਇਸ ਚੀਜ਼ ਦਾ ਵੀ ਸੀ ਵਿਰੋਧ
ਸਰਕਾਰੀ ਨਿਯਮਾਂ ਮੁਤਾਬਕ ਜੂਏ ਦਾ ਪ੍ਰਚਾਰ ਕਰਨ ਵਾਲੀਆਂ ਕੰਪਨੀਆਂ ਆਈ. ਪੀ. ਐੱਲ. ਫ੍ਰੈਂਚਾਈਜ਼ੀਆਂ ਲਈ ਬੋਲੀ ਲਗਾਉਣ ਵਿਚ ਜਾਇਜ਼ ਨਹੀਂ ਹੋਣਗੀਆਂ। ਜਿਸ ਸੀ. ਵੀ. ਸੀ. ਕੈਪੀਟਲਸ ਨੇ 5626 ਕਰੋੜ ਰੁਪਏ ਵਿਚ ਅਹਿਮਦਾਬਾਦ ਦੀ ਫ੍ਰੈਂਚਾਈਜ਼ੀ ਖਰੀਦੀ, ਉਸਦੇ ਤਹਿਤ 2 ਕੰਪਨੀਆਂ ਟਿਪਿਕੋ ਤੇ ਸਿਸਲ ਗੇਮਿੰਗ ਤੇ ਬੈਟਿੰਗ ਇੰਡਸਟਰੀ ਨਾਲ ਜੁੜੀਆਂ ਹਨ। ਇਸਦਾ ਵਿਰੋਧ ਚੱਲ ਰਿਹਾ ਹੈ। ਸੀ. ਵੀ. ਸੀ. ਕੈਪੀਟਲਸ ਨੇ ਫ੍ਰੈਂਚਾਈਜ਼ੀ ਦੇ ਅਧਿਕਾਰ ਮਿਲਣ ’ਤੇ ਆਈ. ਪੀ. ਐੱਲ. ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ  ਨੇ ਸਵਾਲ ਚੁੱਕੇ ਸਨ। ਉਸ ਨੇ ਕਿਹਾ ਸੀ ਕਿ ਮੈਨੂੰ ਲੱਗਦਾ ਹੈ ਕਿ ਸੱਟੇਬਾਜ਼ੀ ਕਰਨ ਵਾਲੀਆਂ ਕੰਪਨੀਆਂ ਆਈ. ਪੀ. ਐੱਲ. ਦੀ ਟੀਮ ਖਰੀਦ ਸਕਦੀਆਂ ਹਨ।


Tarsem Singh

Content Editor

Related News