ਖੇਤੀ ਬਿੱਲਾਂ ਖ਼ਿਲਾਫ਼ ਹਰਭਜਨ ਸਿੰਘ ਨੇ ਵੀ ਦਿੱਤਾ ਕਿਸਾਨਾਂ ਦਾ ਸਾਥ, ਟਵੀਟ ਕਰਕੇ ਆਖੀ ਵੱਡੀ ਗੱਲ
Friday, Sep 25, 2020 - 05:19 PM (IST)

ਨਵੀਂ ਦਿੱਲੀ : ਖੇਤੀਬਾੜੀ ਬਿੱਲਾਂ ਨੂੰ ਲੈ ਕੇ ਪੂਰੇ ਦੇਸ਼ ਅੰਦਰ ਸਿਆਸਤ ਗਰਮਾਈ ਹੋਈ ਹੈ। ਦੇਸ਼ ਭਰ ਦੇ ਕਈ ਇਲਾਕਿਆਂ ਵਿਚ ਕਿਸਾਨ ਸ਼ੁੱਕਰਵਾਰ ਯਾਨੀ ਇਸ ਬਿੱਲ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਕ੍ਰਿਕਟਰ ਹਰਭਜਨ ਸਿੰਘ ਨੇ ਵੀ ਇਸ 'ਤੇ ਆਪਣੀ ਰਾਏ ਰੱਖੀ ਹੈ। ਹਰਭਜਨ ਨੇ ਟਵੀਟ ਕਰਕੇ ਕਿਹਾ, 'ਮੈਂ ਕਿਸਾਨਾਂ ਦਾ ਦਰਦ ਸਮਝ ਸਕਦਾ ਹਾਂ। ਇਕ ਖ਼ੁਸ਼ਹਾਲ ਦੇਸ਼ ਲਈ ਸਾਨੂੰ ਇਕ ਖ਼ੁਸ਼ਹਾਲ ਕਿਸਾਨ ਦੀ ਜ਼ਰੂਰਤ ਹੈ। ਜੈ ਹਿੰਦ।'
ਇਹ ਵੀ ਪੜ੍ਹੋ: IPL 2020 : ਗਾਵਸਕਰ ਦੇ ਕੁਮੈਂਟ ਦਾ ਅਨੁਸ਼ਕਾ ਨੇ ਦਿੱਤਾ ਕਰਾਰਾ ਜਵਾਬ
I understand the pain of the farmers. We need a happy farmer for a happy nation. Jai Hind 🇮🇳🙏
— Harbhajan Turbanator (@harbhajan_singh) September 25, 2020
ਜ਼ਿਕਰਯੋਗ ਹੈ ਕਿ ਸੰਸਦ ਦੇ ਮਾਨਸੂਨ ਸੈਸ਼ਨ ਵਿਚ ਪਾਸ 3 ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿਚ ਸ਼ੁੱਕਰਵਾਰ ਨੂੰ ਕਿਸਾਨ ਸੰਗਠਨਾਂ ਦੇ ਦੇਸ਼ ਵਿਆਪੀ ਅੰਦੋਲਨ ਦੀ ਬੇਨਤੀ ਕੀਤੀ ਸੀ। ਇਸ ਦੇ ਮੱਦੇਨਜ਼ਰ ਪੂਰੀ ਰਾਜਧਾਨੀ ਦਿੱਲੀ ਦੀ ਪੁਲਸ ਅਲਰਟ 'ਤੇ ਹੈ। ਅੰਦੋਲਨ ਦਾ ਜ਼ਿਆਦਾ ਅਸਰ ਪੰਜਾਬ ਅਤੇ ਹਰਿਆਣਾ ਵਿਚ ਦਿਖ ਰਿਹਾ ਹੈ। ਕਈ ਦਿਨਾਂ ਤੋਂ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਕਿਸਾਨ ਵੀਰਵਾਰ ਨੂੰ ਰੇਲ ਟਰੈਕ 'ਤੇ ਬੈਠ ਗਏ ਹਨ। ਰੇਲ ਰੋਕੋ ਅੰਦੋਲਨ ਨੂੰ ਦੇਖਦੇ ਹੋਏ ਰੇਲਵੇ ਨੇ ਸ਼ਨੀਵਾਰ ਤੱਕ 20 ਵਿਸ਼ੇਸ਼ ਰੇਲਾਂ ਅੰਸ਼ਕ ਰੂਪ ਨਾਲ ਰੱਦ ਕਰ ਦਿੱਤੀਆਂ ਹਨ।
ਇਹ ਵੀ ਪੜ੍ਹੋ: 6500 ਰੁਪਏ ਤੱਕ ਸਸਤਾ ਹੋਇਆ ਸੋਨਾ, ਖ਼ਰੀਦਣ ਦਾ ਹੈ ਚੰਗਾ ਮੌਕਾ