ਸੀਰੀਜ਼ ਜਿੱਤਣ ਤੋਂ ਬਾਅਦ ਵਿੰਡੀਜ਼ ਕਪਤਾਨ ਨੂੰ ਝਟਕਾ, ICC ਨੇ ਲਾਇਆ ਬੈਨ

02/04/2019 11:44:59 AM

ਨਵੀਂ ਦਿੱਲੀ : ਵਿੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੂੰ ਇਕ ਮੈਚ ਲਈ ਪਾਬੰਦੀ ਲਾ ਦਿੱਤੀ ਗਈ। ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਨੇ ਉਸ ਨੂੰ ਹੋਲੀ ਓਵਰ ਰਫਤਾਰ ਦਾ ਦੋਸ਼ੀ ਪਾਇਆ ਗਿਆ। ਹੋਲਡਰ ਹੁਣ ਇੰਗਲੈਂਡ ਖਿਲਾਫ ਤੀਜੇ ਟੈਸਟ ਮੈਚ ਵਿਚ ਨਹੀਂ ਖੇਡ ਸਕਣਗੇ। ਉਸ ਨੂੰ ਇੰਗਲੈਂਡ ਖਿਲਾਫ ਏਂਟੀਗਾ ਵਿਚ ਖੇਡੇ ਗਏ ਦੂਜੇ ਟੈਸਟ ਮੈਚ ਵਿਚ ਹੋਲੀ ਰਫਤਾਰ ਦਾ ਦੋਸ਼ੀ ਪਾਇਆ ਗਿਆ ਹੈ। ਹੋਲਡਰ ਦੇ ਸਥਾਨ 'ਤੇ ਹੁਣ ਬ੍ਰੈਥਵੇਟ ਤੀਜੇ ਟੈਸਟ ਵਿਚ ਟੀਮ ਦੀ ਕਮਾਨ ਸੰਭਾਲ ਸਕਦੇ ਹਨ। ਉਹ ਇਸ ਤੋਂ ਪਿਛਲੇ ਸਾਲ ਬੰਗਲਾਦੇਸ਼ ਦੌਰੇ 'ਤੇ ਵੀ 2 ਮੈਚਾਂ ਲਈ ਵਿੰਡੀਜ਼ ਟੀਮ ਦੀ ਕਪਤਾਨੀ ਕਰ ਚੁੱਕੇ ਹਨ। ਤੀਜੇ ਅਤੇ ਆਖਰੀ ਟੈਸਟ ਸੈਂਟ ਲੂਸੀਆ ਵਿਚ 9 ਫਰਵਰੀ ਤੋਂ ਖੇਡਿਆ ਜਾਵੇਗਾ।

PunjabKesari

ਵਿੰਡੀਜ਼ ਨੇ ਐਂਟੀਗਾ ਵਿਚ ਖੇਡੇ ਗਏ ਦੂਜੇ ਟੈਸਟ ਮੈਚ ਵਿਚ ਸ਼ਨੀਵਾਰ ਨੂੰ ਇੰਗਲੈਂਡ ਨੂੰ 10 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਮੇਜ਼ਬਾਨ ਟੀਮ ਨੇ ਪਹਿਲਾ ਟੈਸਟ 381 ਦੋੜਾਂ ਨਾਲ ਜਿੱਤਿਆ ਸੀ। ਵਿੰਡੀਜ਼ ਦੀ 2008-09 ਦੇ ਬਾਅਦ ਤੋਂ ਇੰਗਲੈਂਡ ਖਿਲਾਫ ਇਹ ਪਹਿਲੀ ਸੀਰੀਜ਼ ਜਿੱਤ ਹੈ। ਵਿੰਡੀਜ਼ ਦੀ ਟੀਮ ਨੇ ਇਹ ਜਿੱਤ ਤੇਜ਼ ਗੇਂਦਬਾਜ਼ ਜੋਸੇਫ ਅਲਜਾਰੀ ਦੇ ਪਰਿਵਾਰ ਨੂੰ ਸਮਰਪਿਤ ਕੀਤਾ ਹੈ। ਅਲਜਾਰੀ ਆਪਣੀ ਮਾਂ ਦੇ ਦਿਹਾਂਤ ਦੇ ਬਾਵਜੂਦ ਸ਼ਨੀਵਾਰ ਦਾ ਮੈਚ ਖੇਡਣ ਲਈ ਮੈਦਾਨ 'ਤੇ ਉਤਰੇ ਸੀ।


Related News