ਸੰਜੂ ਸੈਮਸਨ ਦੀ ਪਾਰੀ ਦੇਖਣ ਤੋਂ ਬਾਅਦ ਗੌਤਮ ਗੰਭੀਰ ਦਾ ਵੱਡਾ ਬਿਆਨ ਆਇਆ ਸਾਹਮਣੇ
Tuesday, Sep 22, 2020 - 10:22 PM (IST)
ਸਪੋਰਟਸ ਡੈਸਕ : ਸੰਜੂ ਸੈਮਸਨ ਅਤੇ ਰਿਸ਼ਭ ਪੰਤ ਵਿਚਾਲੇ ਹਮੇਸ਼ਾ ਤੁਲਨਾ ਹੁੰਦੀ ਰਹਿੰਦੀ ਹੈ ਅਤੇ ਲੋਕਾਂ ਨੇ ਸੈਮਸਨ ਨੂੰ ਹਰ ਵਾਰ ਮੌਕਾ ਦੇਣ ਦੀ ਗੱਲ ਕਹੀ। ਚੇਨਈ ਸੁਪਰ ਕਿੰਗਜ਼ ਖਿਲਾਫ ਇਸ ਸੀਜ਼ਨ ਦੀ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਂਦੇ ਹੋਏ ਸੰਜੂ ਸੈਮਸਨ ਨੇ 19 ਗੇਂਦਾਂ 'ਤੇ 50 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਉਹ ਰਾਜਸਥਾਨ ਵੱਲੋਂ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਵਾਲੇ ਤੀਸਰੇ ਬੱਲੇਬਾਜ਼ ਵੀ ਬਣ ਗਏ ਹਨ। ਸੰਜੂ ਦੀ ਪਾਰੀ ਦੇਖਣ ਤੋਂ ਬਾਅਦ ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਨੇ ਵੱਡਾ ਬਿਆਨ ਦਿੱਤਾ ਹੈ।
ਗੰਭੀਰ ਨੇ ਸੰਜੂ ਦੀ ਪਾਰੀ ਤੋਂ ਬਾਅਦ ਟਵੀਟ ਕਰਦੇ ਹੋਏ ਲਿਖਿਆ, ਸੰਜੂ ਸੈਮਸਨ ਸਿਰਫ ਭਾਰਤ ਦਾ ਬੈਸਟ ਵਿਕਟਕੀਪਰ ਬੱਲੇਬਾਜ਼ ਨਹੀਂ ਹੈ ਸਗੋਂ ਭਾਰਤ ਦਾ ਸਭ ਤੋਂ ਬੈਸਟ ਨੌਜਵਾਨ ਬੱਲੇਬਾਜ਼ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰਿਆਂ ਨੂੰ ਖੁੱਲ੍ਹੀ ਚੁਣੌਤੀ ਦਿੰਦੇ ਹੋਏ ਇਸ 'ਤੇ ਡਿਬੇਟ ਕਰਨ ਦੀ ਗੱਲ ਵੀ ਕਹੀ ਅਤੇ ਲਿਖਿਆ, ਕੋਈ ਵੀ ਇਸ 'ਤੇ ਉਨ੍ਹਾਂ ਨਾਲ ਬਹਿਸ ਕਰ ਸਕਦਾ ਹੈ?
ਸੰਜੂ ਨੇ ਚੇਨਈ ਸੁਪਰ ਕਿੰਗਜ਼ ਖਿਲਾਫ 32 ਗੇਂਦਾਂ 'ਤੇ 74 ਦੌੜਾਂ ਦੀ ਪਾਰੀ ਖੇਡ ਕੇ ਕੈਚ ਆਉਟ ਹੋਏ। ਇਸ ਦੌਰਾਨ ਸੰਜੂ ਨੇ 1 ਚੌਕਾ ਅਤੇ 9 ਛੱਕੇ ਲਗਾਏ। ਹਾਲਾਂਕਿ 231 ਤੋਂ ਜ਼ਿਆਦਾ ਦੀ ਸਟਰਾਈਕ ਰੇਟ ਨਾਲ ਖੇਡ ਰਹੇ ਸੰਜੂ ਨੂੰ ਲੁੰਗੀ ਐਨਗਿਡੀ ਦੀਆਂ 12ਵੇਂ ਓਵਰ ਦੀ ਚੌਥੀ ਗੇਂਦ 'ਤੇ ਦੀਪਕ ਚਾਹਰ ਦੇ ਹੱਥੋਂ ਕੈਚ ਆਉਟ ਹੋਣਾ ਪਿਆ।
IPL 'ਚ ਰਾਜਸਥਾਨ ਰਾਇਲਜ਼ ਲਈ ਸਭ ਤੋਂ ਤੇਜ਼ ਅਰਧ ਸੈਂਕੜਾਂ ਲਗਾਉਣ ਵਾਲੇ ਖਿਡਾਰੀ
ਜਾਸ ਬਟਲਰ 18 ਗੇਂਦਾਂ 'ਤੇ ਦਿੱਲੀ ਡੇਅਰਡੇਵਿਲਜ਼ ਖਿਲਾਫ 2019 'ਚ ਦਿੱਲੀ
19 ਗੇਂਦਾਂ 'ਤੇ ਓ ਸ਼ਾਹ, ਆਰ.ਸੀ.ਬੀ. ਖਿਲਾਫ 2012 ਬੈਂਗਲੁਰੂ 'ਚ
ਸੰਜੂ ਸੈਮਸਨ 19 ਗੇਂਦਾਂ 'ਤੇ, ਸੀ.ਐੱਸ.ਕੇ. ਖਿਲਾਫ 2020 ਸ਼ਾਰਜਾਹ 'ਚ