ਹਾਰਨ ਤੋਂ ਬਾਅਦ ਹੈਦਰਾਬਾਦ ਦੇ ਕਪਤਾਨ ਵਿਲੀਅਮਸਨ ਨੇ ਦਿੱਤਾ ਇਹ ਬਿਆਨ

Thursday, May 09, 2019 - 12:41 AM (IST)

ਹਾਰਨ ਤੋਂ ਬਾਅਦ ਹੈਦਰਾਬਾਦ ਦੇ ਕਪਤਾਨ ਵਿਲੀਅਮਸਨ ਨੇ ਦਿੱਤਾ ਇਹ ਬਿਆਨ

ਸਪੋਰਟਸ ਡੈੱਕਸ— ਦਿੱਲੀ ਕੈਪੀਟਲਸ ਦੇ ਹੱਥੋਂ ਇੰਡੀਅਨ ਪ੍ਰੀਮੀਅਰ ਲੀਗ-12 ਦਾ ਐਲਿਮੀਨੇਟਰ ਮੈਚ ਹਾਰਨ ਤੋਂ ਬਾਅਦ ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਕੇਨ ਵਿਲੀਅਮਸਨ ਨੇ ਕਿਹਾ ਕਿ ਇਹ ਸਾਡਾ ਚੰਗਾ ਪ੍ਰਦਰਸ਼ਨ ਨਹੀਂ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦਿੱਲੀ ਟੀਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਵਧੀਆ ਖੇਡੇ ਤੇ ਇਸ ਜਿੱਤ ਦੇ ਹੱਕਦਾਰ ਹਨ। ਹੈਦਰਾਬਾਦ ਵਿਰੁੱਧ ਖੇਡੇ ਗਏ ਮੈਚ 'ਚ ਦਿੱਲੀ ਕੈਪੀਟਲਸ ਨੇ 2 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਹੈ।

PunjabKesari
ਮੈਚ ਤੋਂ ਬਾਅਦ ਕਪਤਾਨ ਕੇਨ ਵਿਲੀਅਮਸਨ ਨੇ ਕਿਹਾ ਕਿ ਇਹ ਉਨ੍ਹਾਂ ਮੈਚਾਂ 'ਚੋਂ ਇਕ ਸੀ ਜਿਸ 'ਚ ਜਿੱਤ ਸਾਡੇ ਨੇੜੇ ਸੀ। ਮੇਰਾ ਮੰਨਣਾ ਹੈ ਕਿ ਅਸੀਂ ਚੁਣੌਤੀਪੂਰਨ ਟੀਚਾ ਦਿੱਤਾ ਸੀ ਤੇ ਪਾਵਰ ਪਲੇਅ ਤੋਂ ਬਾਅਦ ਮੈਨੂੰ ਪਤਾ ਲੱਗਿਆ ਸੀ ਕਿ ਇਹ ਟੀਚਾ ਹਾਸਲ ਕਰਨਾ ਆਸਾਨ ਨਹੀਂ ਹੋਵੇਗਾ।
ਦਿੱਲੀ ਦੇ ਬਾਰੇ 'ਚ ਗੱਲ ਕਰਦੇ ਹੋਏ ਕਪਤਾਨ ਨੇ ਕਿਹਾ ਕਿ ਅੱਜ ਉਹ ਵਧੀਆ ਖੇਡੇ, ਉਹ ਮਜ਼ਬੂਤ ਟੀਮ ਹੈ ਤੇ ਇਸ ਜਿੱਤ ਦੇ ਹੱਕਦਾਰ ਹਨ। ਮੈਨੂੰ ਲੱਗਦਾ ਹੈ ਕਿ ਇਹ ਟੀਮ ਅੱਗੇ ਜਾਵੇਗੀ। ਸਾਨੂੰ ਲੱਗਦਾ ਸੀ ਕਿ ਇਹ ਟੀਚਾ ਜਿੱਤ ਦੇ ਲਈ ਕਾਫੀ ਸੀ। ਉਨ੍ਹਾਂ ਨੇ (ਦਿੱਲੀ ਕੈਪੀਟਲਸ) ਵਧੀਆ ਸ਼ੁਰੂਆਤ ਕੀਤੀ ਤੇ ਉਨ੍ਹਾਂ ਕੋਲ ਵਧੀਆ ਖਿਡਾਰੀ ਹਨ। ਸਾਡੀ ਫੀਲਡਿੰਗ ਤੇ ਗੇਂਦਬਾਜ਼ੀ ਵਧੀਆ ਨਹੀਂ ਸੀ। ਕੁਝ ਚੀਜ਼ਾਂ 'ਚ ਬਦਲਾਅ ਕਰਨ ਤੋਂ ਬਾਅਦ ਇਹ ਇਕ ਜਿੱਤਣ ਵਾਲਾ ਟੀਚਾ ਹੋ ਸਕਦਾ ਸੀ। ਜ਼ਿਕਰਯੋਗ ਹੈ ਕਿ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਹੈਦਰਾਬਾਦ ਨੇ 6 ਵਿਕਟਾਂ 'ਤੇ ਦਿੱਲੀ ਨੂੰ 163 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਦੇ ਜਵਾਬ 'ਚ ਦਿੱਲੀ ਕੈਪੀਟਲਸ ਨੇ ਹੈਦਰਾਬਾਦ ਨੂੰ 2 ਵਿਕਟਾਂ ਨਾਲ ਹਰਾ ਦਿੱਤਾ।


author

Gurdeep Singh

Content Editor

Related News