ਵਿਵਾਦ ਤੋਂ ਬਾਅਦ ਓਜਿਲ ਨੇ ਲਿਆ ਜਰਮਨੀ ਟੀਮ ਛੱਡਣ ਦਾ ਫੈਸਲਾ

Monday, Jul 23, 2018 - 09:46 PM (IST)

ਵਿਵਾਦ ਤੋਂ ਬਾਅਦ ਓਜਿਲ ਨੇ ਲਿਆ ਜਰਮਨੀ ਟੀਮ ਛੱਡਣ ਦਾ ਫੈਸਲਾ

ਨਵੀਂ ਦਿੱਲੀ— ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਾਈਪ ਐਰਦੋਗਨ ਨਾਲ ਤਸਵੀਰ ਖਿਚਵਾਉਣ ਨੂੰ ਲੈ ਕੇ ਹੋ ਰਹੀ ਆਲੋਚਨਾ ਤੋਂ ਬਾਅਦ ਮੇਸੁਤ ਓਜਿਲ ਨੇ ਜਰਮਨੀ ਦੀ ਰਾਸ਼ਟਰੀ ਫੁੱਟਬਾਲ ਟੀਮ ਨੂੰ ਛੱਡਣ ਦਾ ਫੈਸਲਾ ਕੀਤਾ ਹੈ। ਟਵਿਟਰ 'ਤੇ ਸਿਲਸਿਲੇਵਾਰ ਬਿਆਨ 'ਚ ਆਰਸਨਲ ਤੋਂ ਇਸ ਸਟਾਰ ਅੰਤਰਰਾਸ਼ਟਰੀ ਫੁੱਟਬਾਲ ਨੂੰ ਅਲਵਿਦਾ ਕਹਿਣ ਦਾ ਐਲਾਨ ਕੀਤਾ। 
ਉਸ ਨੇ ਜਰਮਨ ਫੁੱਟਬਾਲ ਮਹਾਸੰਘ, ਉਸਦੇ ਪ੍ਰਧਾਨ, ਪ੍ਰਸ਼ੰਸਕਾਂ ਤੇ ਮੀਡੀਆ ਦੀ ਅਲੋਚਨਾ ਕਰਦੇ ਕਿਹਾ ਕਿ ਤੁਰਕੀ ਮੂਲ ਦੇ ਲੋਕਾਂ ਨੇ ਉਸਦੇ ਵਿਵਹਾਰ 'ਚ ਦੋਹਰੇ ਮਾਪਦੰਡ ਦੀ ਬੂ ਆਉਂਦੀ ਹੈ। ਐਰਦੋਗਨ, ਓਜਿਲ ਤੇ ਮੈਨਚੇਸਟਰ ਯੁਨਾਈਟਡ ਦੇ ਇਕੇ ਗੁੰਡੋਗਨ ਦੀ 2 ਮਹੀਨੇ ਪਹਿਲਾਂ ਲੰਡਨ 'ਚ ਹੋਈ ਮੁਲਾਕਾਤ ਤੋਂ ਬਾਅਦ ਤਸਵੀਰ ਵਾਇਰਲ ਹੋਈ ਸੀ। ਜਿਸ ਨਾਲ ਜਰਮਨੀ 'ਚ ਹੰਗਾਮਾ ਹੋ ਗਿਆ। ਜਰਮਨ ਦੇ ਕੁਝ ਰਾਜਨੇਤਾਵਾਂ ਨੇ ਓਜਿਲ ਤੇ ਗੁੰਡੋਗਨ ਦੀ ਜਰਮਨੀ ਦੇ ਪ੍ਰਤੀ ਵਫਾਦਾਰੀ 'ਤੇ ਸ਼ੱਕ ਕੀਤਾ ਸੀ। ਉਸ ਨੇ ਇਹ ਕਿਹਾ ਸੀ ਕਿ ਵਿਸ਼ਵ ਕੱਪ ਲਈ ਉਸ ਨੂੰ ਟੀਮ 'ਚ ਨਹੀਂ ਰੱਖਿਆ ਜਾਣਾ ਚਾਹੀਦਾ।


Related News