ਨਿਊਜ਼ੀਲੈਂਡ ਖਿਲਾਫ ਸੈਂਕੜਾ ਲਗਾਉਣ ਤੋਂ ਬਾਅਦ ਮਿਤਾਲੀ ਨੇ ਬਣਾਏ ਇਹ ਵੱਡੇ ਰਿਕਾਰਡ

07/15/2017 11:58:39 PM

ਲੰਡਨ— ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ 2017 'ਚ ਸ਼ਨੀਵਾਰ ਨੂੰ ਭਾਰਤ ਅਤੇ ਨਿਊਜ਼ੀਲੈਂਡ ਮੈਚ 'ਚ ਭਾਰਤੀ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਇਕ ਨਾਲ 2 ਰਿਕਾਰਡ ਆਪਣੇ ਨਾ ਕਰ ਲਏ। ਇਸ ਵਿਸ਼ਵ ਕੱਪ ਟੂਰਨਾਮੈਂਟ 'ਚ ਰਿਕਾਰਡਾਂ ਦੀ ਝੜੀ ਲਗਾਉਣ ਵਾਲੀ ਮਿਤਾਲੀ ਰਾਜ ਨਿਊਜ਼ੀਲੈਂਡ ਖਿਲਾਫ 109 ਦੌੜਾਂ ਬਣਾਉਦੇ ਹੀ ਮਹਿਲਾ ਵਨਡੇ ਕ੍ਰਿਕਟ 'ਚ ਇਕ ਸਭ ਤੋਂ ਜ਼ਿਆਦਾ 50+ ਸਕੋਰ ਬਨਾਉਣ ਵਾਲੀ ਦੁਨੀਆ ਦੀ ਪਹਿਲੀ ਖਿਡਾਰਨ ਬਣ ਗਈ ਹੈ। 
2017 ਹੈ ਮਿਤਾਲੀ ਦਾ ਸਾਲ 
ਮਿਤਾਲੀ ਰਾਜ ਨੇ ਇਸ ਸਾਲ 'ਚ 10 ਵਾਰ 50+ ਸਕੋਰ ਬਣਾਏ ਹਨ। ਇਸ ਨਾਲ ਹੀ ਉਸ ਨੇ ਆਸਟਰੇਲੀਆ ਦੀ ਏਲਿਪੇ ਪੈਰੀ ਦਾ ਰਿਕਾਰਡ ਵੀ ਤੋੜ ਦਿੱਤਾ, ਜਿਨ੍ਹਾਂ ਨੇ ਪਿਛਲੇ ਸਾਲ 9 ਵਾਰ 50+ ਸਕੋਰ ਬਣਾਏ ਸਨ। ਮਿਤਾਲੀ ਰਾਜ ਨੇ ਇਸ ਸਾਲ ਵਨਡੇ ਕ੍ਰਿਕਟ 'ਚ 70, 64, 73, 51, 54, 62, 71, 46, 8, 53, 0, 69 ਅਤੇ 109 ਦੌੜਾਂ ਦੀ ਪਾਰੀਆਂ ਖੇਡੀਆਂ ਹਨ।
ਵਿਸ਼ਵ ਕੱਪ 'ਚ ਕੀਤੀਆਂ 1000 ਦੌੜਾਂ ਪੂਰੀਆਂ
ਇਸ ਤੋਂ ਇਲਾਵਾ ਮਿਤਾਲੀ ਰਾਜ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ 'ਚ 1000 ਦੌੜਾਂ ਪੂਰੀਆਂ ਕਰਨ ਵਾਲੀ ਪੰਜਵੀਂ ਬੱਲੇਬਾਜ਼ ਬਣ ਗਈ ਹੈ। ਹੁਣ ਤੱਕ ਪੰਜ ਬੱਲੇਬਾਜ਼ ਹੀ ਮਹਿਲਾ ਵਿਸ਼ਵ ਕੱਪ 'ਚ 1000 ਦੌੜਾਂ ਅੰਕੜਾਂ ਹਾਸਲ ਕਰ ਚੁੱਕੀਆਂ ਹਨ। ਜਿਸ 'ਚ ਨਿਊਜ਼ੀਲੈਂਡ ਦੀ ਡੇ.ਬੀ.ਹੇਕਲੇ (1501), ਇੰਗਲੈਂਡ ਦੀ ਜੇਨੇਟ ਬਿਟਿਨ (1299), ਚਾਰਲੋਟ ਐਡਵਰਸ (1231) ਅਤੇ ਆਸਟਰੇਲੀਆ ਦੀ ਬੇਲਿੰਡਾ ਕਲਾਰਕ (1151) ਸ਼ਾਮਲ ਹੈ।


Related News