ਸੀਰੀਜ਼ ਗੁਆਉਣ ਤੋਂ ਬਾਅਦ ਜੇਸਨ ਹੋਲਡਰ ਨੇ ਦਿੱਤਾ ਬਿਆਨ, ਹਾਰ ਨੂੰ ਪਚਾਉਣਾ ਸੌਖਾ ਨਹੀਂ

Monday, Oct 15, 2018 - 08:08 PM (IST)

ਸੀਰੀਜ਼ ਗੁਆਉਣ ਤੋਂ ਬਾਅਦ ਜੇਸਨ ਹੋਲਡਰ ਨੇ ਦਿੱਤਾ ਬਿਆਨ, ਹਾਰ ਨੂੰ ਪਚਾਉਣਾ ਸੌਖਾ ਨਹੀਂ

ਨਵੀਂ ਦਿੱਲੀ : ਵਿੰਡੀਜ਼ ਦੇ ਕਪਤਾਨ ਜੈਸਨ ਹੋਲਡਰ ਨੇ ਐਤਵਾਰ ਨੂੰ ਇੱਥੇ ਭਾਰਤ ਹੱਥੋਂ 3 ਦਿਨਾਂ ਦੇ ਅੰਦਰ ਮੈਚ ਗੁਆਉਣ ਨੂੰ ਸ਼ਰਮਨਾਕ ਦੱਸਦਿਆਂ ਕਿਹਾ ਕਿ ਬੱਲੇਬਾਜ਼ੀ ਲਈ ਆਸਾਨ ਪਿੱਚ 'ਤੇ ਇਸ ਤਰ੍ਹਾਂ ਦੀ ਹਾਰ ਨਿਰਾਸ਼ਾਜਨਕ ਹੈ। ਹੋਲਡਰ ਨੇ ਕਿਹਾ, ''ਈਮਾਨਦਾਰੀ ਨਾਲ ਕਹਾਂ ਤਾਂ ਇਸ ਤਰ੍ਹਾਂ ਦੀ ਹਾਰ ਨੂੰ ਪਚਾਉਣਾ ਸੌਖਾ ਨਹੀਂ। ਮੈਂ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਅਜਿਹਾ ਕਿਉਂ ਹੋ ਰਿਹਾ ਹੈ। ਇਹ ਅਜਿਹਾ ਮਾਮਲਾ ਹੈ, ਜਿਸ ਨੂੰ ਅਸੀਂ ਸਾਰਿਆਂ ਨੂੰ ਮਿਲ ਕੇ ਸੁਲਝਾਉਣਾ ਹੈ, ਜਿਸ ਵਿਚ ਮੈਨੇਜਮੈਂਟ, ਚੋਣਕਾਰ ਤੇ ਖਿਡਾਰੀ ਸਾਰੇ ਸ਼ਾਮਲ ਹਨ।


Related News