ਆਖਰੀ ਗੇਂਦ ''ਤੇ ਮੈਚ ਹਾਰਨ ਤੋਂ ਬਾਅਦ ਰਹਾਣੇ ਨੇ ਦੱਸੀ ਵੱਡੀ ਗਲਤੀ

Friday, Apr 12, 2019 - 01:52 AM (IST)

ਆਖਰੀ ਗੇਂਦ ''ਤੇ ਮੈਚ ਹਾਰਨ ਤੋਂ ਬਾਅਦ ਰਹਾਣੇ ਨੇ ਦੱਸੀ ਵੱਡੀ ਗਲਤੀ

ਜਲੰਧਰ— ਚੇਨਈ ਸੁਪਰ ਕਿੰਗਜ਼ ਤੋਂ ਆਖਰੀ ਗੇਂਦ 'ਤੇ ਮੈਚ ਹਾਰਨ ਤੋਂ ਬਾਅਦ ਰਾਜਸਥਾਨ ਰਾਇਲਜ਼ ਦੇ ਕਪਤਾਨ ਅੰਜਿਕਿਆ ਰਹਾਣੇ ਨੇ ਕਿਹਾ ਸਾਡੇ ਗੇਂਦਬਾਜ਼ਾਂ ਨੂੰ ਜਿੱਤ ਦਾ ਸਿਹਰਾ ਜਾਣਾ ਚਾਹੀਦਾ ਹੈ। ਇਸ ਵਿਕਟ 'ਤੇ ਮੈਨੂੰ ਲੱਗ ਰਿਹਾ ਸੀ ਕਿ 150 ਦਾ ਟੀਚਾ ਘੱਟ ਹੈ। ਸਾਨੂੰ ਵਧੀਆ ਬੱਲੇਬਾਜ਼ੀ ਕਰਨੀ ਚਾਹੀਦੀ ਸੀ। ਸਾਨੂੰ ਘੱਟੋ-ਘੱਟ 20 ਦੌੜਾਂ ਹੋਰ ਬਣਾਉਣੀਆਂ ਚਾਹੀਦੀਆਂ ਸਨ। ਜੇਕਰ ਸਾਡੇ ਬੱਲੇਬਾਜ਼ ਛੋਟੀ-ਛੋਟੀ ਸਾਂਝੇਦਾਰੀਆਂ ਕਰਦੇ ਤਾਂ ਇਸ ਨੂੰ ਵਧੀਆ ਸਕੋਰ ਤਕ ਪਹੁੰਚਾਇਆ ਜਾ ਸਕਦਾ ਸੀ। ਸਾਡੇ ਬੱਲੇਬਾਜ਼ ਆਪਣੀ ਛੋਟੀ-ਛੋਟੀ ਗਲਤੀਆਂ ਦੇ ਕਾਰਨ ਆਊਟ ਹੁੰਦੇ ਰਹੇ।
ਰਹਾਣੇ ਨੇ ਕਿਹਾ ਕਿ ਸਾਨੂੰ ਪਤਾ ਸੀ ਕਿ ਜੇਕਰ ਅਸੀਂ ਪਾਵਰਪਲੇ 'ਚ ਵਿਕਟ ਹਾਸਲ ਕਰਦੇ ਤਾਂ ਅਸੀਂ ਖੇਡ 'ਚ ਰਹਿ ਸਕਦੇ ਸੀ। ਅਸੀਂ ਪਿਛਲੇ 5-6 ਮੈਚਾਂ 'ਚ ਬਹੁਤ ਸੁਧਾਰ ਕੀਤਾ ਹੈ। ਮੈਨੂੰ ਯਕੀਨ ਹੈ ਕਿ ਸਾਡੀ ਟੀਮ ਆਪਣੀਆਂ ਗਲਤੀਆਂ ਤੋਂ ਸਿੱਖੇਗੀ। ਸੰਜੂ ਸੈਮਸਨ ਵਾਪਸ ਆ ਗਿਆ ਹੈ। ਉਹ ਸਾਡੇ ਲਈ ਪਲਸ ਪੁਇੰਟ ਹੈ। ਜੈਦੇਵ ਨੇ ਵੀ ਅਸਲ 'ਚ ਵਧੀਆ ਗੇਂਦਬਾਜ਼ੀ ਕੀਤੀ। ਪ੍ਰਯਾਗ ਨੇ ਆਪਣੇ ਪਹਿਲੇ ਖੇਡ 'ਚ ਅਸਲ 'ਚ ਵਧੀਆ ਪ੍ਰਦਰਸ਼ਨ ਕੀਤਾ।


author

Gurdeep Singh

Content Editor

Related News