ਅਫਰੀਕੀ ਟੀਮ ਨੂੰ ਵੱਡਾ ਝਟਕਾ, ਸੱਟ ਕਾਰਨ ਡੁ ਪਲੇਸਿਸ ਹੋਏ ਟੀਮ ਤੋਂ ਬਾਹਰ
Tuesday, Aug 07, 2018 - 06:18 PM (IST)

ਨਵੀਂ ਦਿੱਲੀ— ਮੋਢੇ 'ਚ ਸੱਟ ਲੱਗਣ ਕਾਰਨ ਦੱਖਣੀ ਅਫਰੀਕਾ ਦੇ ਕਪਤਾਨ ਡੁ ਪਲੇਸਿਸ ਵਨਡੇ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਜਿਸ ਦੌਰਾਨ ਸੱਟ ਲੱਗਣ ਕਾਰਨ ਪਲੇਸਿਸ ਵਨਡੇ ਸੀਰੀਜ਼ ਦੇ ਬਾਕੀ ਦੋ ਮੈਚਾਂ 'ਚ ਨਹੀਂ ਖੇਡ ਸਕਣਗੇ। ਇਸ ਨਾਲ ਹੀ ਸ਼੍ਰੀਲੰਕਾ ਖਿਲਾਫ ਖੇਡੇ ਜਾਣ ਵਾਲੇ ਇਕ ਰੋਜ਼ਾ ਟੀ-20 ਮੈਚ ਤੋਂ ਵੀ ਉਹ ਬਾਹਰ ਰਹਿਣਗੇ।
ਸ਼੍ਰੀਲੰਕਾ ਖਿਲਾਫ ਸੀਰੀਜ਼ ਦੇ ਤੀਜੇ ਵਨਡੇ 'ਚ ਫੀਲਡਿੰਗ ਕਰਦੇ ਹੋਏ 10ਵੇਂ ਓਵਰ 'ਚ ਕੈਚ ਕਰਨ ਦੀ ਕੋਸ਼ਿਸ਼ 'ਚ ਪਲੇਸਿਸ ਡਿੱਗ ਗਏ ਅਤੇ ਉਨ੍ਹਾਂ ਦੇ ਮੋਢੇ 'ਚ ਸੱਟ ਲੱਗ ਗਈ। ਇਸ ਕਾਰਨ ਉਹ ਇਲਾਜ ਲਈ ਤੁਰੰਤ ਮੈਦਾਨ ਤੋਂ ਬਾਹਰ ਚਲੇ ਗਏ।
ਪਲੇਸਿਸ ਦੀ ਸੱਟ ਠੀਕ ਹੋਣ 'ਚ ਘੱਟ ਤੋਂ ਘੱਟ 6 ਹਫਤੇ ਲੱਗਣਗੇ। ਡਾਕਟਰਾਂ ਦਾ ਕਹਿਣਾ ਹੈ ਕਿ ਪਲੇਸਿਸ ਦੇ ਸੱਜੇ ਮੋਢੇ 'ਤੇ ਸੱਟ ਲੱਗੀ ਹੈ। ਇਸ ਕਾਰਨ ਉਹ ਸੀਰੀਜ਼ ਦੌਰੇ ਦੇ ਬਚੇ ਬਾਕੀ ਮੈਚਾਂ ਲਈ ਟੀਮ 'ਚ ਸ਼ਾਮਲ ਨਹੀਂ ਹੋ ਸਕਣਗੇ। ਉਸ ਨੂੰ ਲਗਭਗ 6 ਹਫਤੇ ਤੱਕ ਰਿਹੈਬਿਲਿਟੇਸ਼ਨ 'ਚ ਰਹਿਣਾ ਹੋਵੇਗਾ। ਉਸ ਦੀ ਵਾਪਸੀ ਦਾ ਸਮਾਂ ਵੀ ਜਲਦੀ ਹੀ ਦੱਸ ਦਿੱਤਾ ਜਾਵੇਗਾ।