ਫਾਫ ਡੂ ਪਲੇਸਿਸ ਨੇ ਕੀਤੀ ਗਾਂਗੂਲੀ ਦੇ 'ਬਿੱਗ ਥ੍ਰੀ' ਮਾਡਲ ਦੀ ਆਲੋਚਨਾ, ਕਹੀ ਇਹ ਵੱਡੀ ਗੱਲ
Tuesday, Dec 31, 2019 - 11:39 AM (IST)

ਸਪੋਰਟਸ ਡੈਸਕ— ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੂ ਪਲੇਸਿਸ ਦਾ ਮੰਨਣਾ ਹੈ ਕਿ ਕ੍ਰਿਕਟ ਨੂੰ ਘੱਟ ਨਹੀਂ ਸਗੋਂ ਵੱਧ ਗਿਣਤੀ 'ਚ ਵੱਡੇ ਦੇਸ਼ਾਂ ਦੀ ਜ਼ਰੂਰਤ ਹੈ। ਐਤਵਾਰ ਨੂੰ ਇੰਗਲੈਂਡ ਨੂੰ ਪਹਿਲੇ ਟੈਸਟ 'ਚ 107 ਦੌੜਾਂ ਤੋਂ ਹਰਾਉਣ ਤੋਂ ਬਾਅਦ ਡੂ ਪਲੇਸਿਸ ਜਦੋਂ 'ਬਿੱਗ ਥ੍ਰੀ' ਭਾਰਤ, ਆਸਟਰੇਲੀਆ ਅਤੇ ਇੰਗਲੈਂਡ ਅਤੇ ਇਕ ਹੋਰ ਦੇਸ਼ ਦੀ ਮੌਜੂਦਗੀ ਵਾਲੀ ਚਾਰ ਦੇਸ਼ਾਂ ਦੀ 'ਸੁਪਰ ਸੀਰੀਜ਼' ਦੀ ਯੋਜਨਾ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, 'ਤੁਸੀਂ ਪਿਛਲੇ ਇਕ ਸਾਲ ਤੋਂ ਵੇਖ ਸਕਦੇ ਹੋ ਬਿੱਗ ਥ੍ਰੀ ਦੇਸ਼ਾਂ ਵਿਚਾਲੇ ਕੀ ਚੱਲ ਰਿਹਾ ਹੈ।
ਸੁਪਰ ਸੀਰੀਜ਼ 'ਚ ਭਾਰਤ, ਇੰਗਲੈਂਡ ਅਤੇ ਆਸਟਰੇਲੀਆ ਤੋਂ ਇਲਾਵਾ ਇਕ ਹੋਰ ਦੇਸ਼ ਹੋਵੇਗਾ ਜਿਨੂੰ ਇਕ-ਇਕ ਕਰਕੇ ਸੱਦਾ ਦਿੱਤਾ ਜਾਵੇਗਾ। ਡੂ ਪਲੇਸਿਸ ਨੇ ਕਿਹਾ, 'ਟਾਪ ਤਿੰਨ ਜਾਂ ਤਿੰਨ ਵੱਡੇ ਦੇਸ਼ਾਂ ਖਿਲਾਫ ਕਾਫ਼ੀ ਮੈਚ ਖੇਡੇ ਜਾ ਰਹੇ ਹਨ। ਜੇਕਰ ਤੁਸੀਂ ਇਸ 'ਚ ਜ਼ਿਆਦਾ ਟੀਮਾਂ ਨੂੰ ਸ਼ਾਮਲ ਕਰੋਗੇ ਤਾਂ ਇਹ ਹੋਰ ਚੰਗਾ ਹੋ ਸਕਦਾ ਹੈ।
ਡੂ ਪਲੇਸਿਸ ਨੇ ਦੱਸਿਆ ਕਿ ਟੈਸਟ ਕ੍ਰਿਕਟ 'ਚ ਮੈਚਾਂ ਨੂੰ ਲੈ ਕੇ ਕਾਫ਼ੀ ਅਸਮਾਨਤਾ ਹੈ ਜਿੱਥੇ ਆਇਰਲੈਂਡ ਅਤੇ ਅਫਗਾਨਿਸਤਾਨ ਜਿਹੇ ਨਵੇਂ ਟੈਸਟ ਦੇਸ਼ਾਂ ਨੂੰ ਆਪਣੇ ਆਪ ਲਈ ਮੈਚ ਹਾਸਲ ਕਰਨ 'ਚ ਸੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ, 'ਕਈ ਛੋਟੇ ਦੇਸ਼ ਹਨ ਜੋ ਟੈਸਟ ਕ੍ਰਿਕਟ ਨਹੀਂ ਖੇਡ ਪਾ ਰਹੇ। ਉਹ ਕਾਫ਼ੀ ਘੱਟ ਖੇਡ ਰਹੇ ਹਨ।